ਬ੍ਰੈਗਜ਼ਿਟ ਤੋਂ ਬਾਅਦ ਦੀ ਗੱਲਬਾਤ ਚ EU, ਬਿ੍ਰਟੇਨ ਚ ਹੁਣ ਵੀ ਵਿਰੋਧ

ਬ੍ਰੈਗਜ਼ਿਟ ਤੋਂ ਬਾਅਦ ਦੀ ਗੱਲਬਾਤ ਚ EU, ਬਿ੍ਰਟੇਨ ਚ ਹੁਣ ਵੀ ਵਿਰੋਧ

ਬ੍ਰਸੈਲਸ - ਬ੍ਰੈਗਜ਼ਿਟ ਪਰਿਵਰਤਨ ਮਿਆਦ ਦੇ ਸੰਭਾਵਿਤ ਵਿਸਤਾਰ ਦੀ ਸਮਾਂ ਸੀਮਾ ਨੇੜੇ ਆਉਣ ਵਿਚਾਲੇ ਯੂਰਪੀ ਸੰਘ ਅਤੇ ਬਿ੍ਰਟੇਨ ਦੇ ਵਪਾਰ ਨੂੰ ਲੈ ਕੇ ਗੱਲਬਾਤ ਦਾ ਚੌਥਾ ਦੌਰ ਸ਼ੁੱਕਰਵਾਰ ਨੂੰ ਬੇ-ਨਤੀਜਾ ਸਮਾਪਤ ਹੋ ਗਿਆ। ਵਾਰਤਾਕਾਰਾਂ ਨੇ 2 ਦਲਾਂ ਵਿਚਾਲੇ ਵੀਡੀਓ ਕਾਨਫਰੰਸਿੰਗ ਨਾਲ 4 ਦਿਨ ਦੀ ਗੱਲਬਾਤ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਕਈ ਵਿਸ਼ਿਆਂ ਨੂੰ ਲੈ ਕੇ ਗਤੀਰੋਧ ਬਣਿਆ ਰਿਹਾ, ਜਿਸ ਵਿਚ ਵਪਾਰ ਦੇ ਲਈ ਨਿਯਮ ਦਾ ਮੁੱਦਾ ਸ਼ਾਮਲ ਹੈ।
ਮੱਛੀ ਪਾਲਣ 'ਤੇ ਵੀ ਉਨ੍ਹਾਂ ਦਾ ਰੁਖ ਦਾ ਭਿੰਨ ਹੈ, ਜਿਥੇ ਬਿ੍ਰਟਿਸ਼ ਜਲ ਖੇਤਰ ਵਿਚ ਲੰਬੇ ਸਮੇਂ ਤੱਕ ਆਉਣ ਦੀ ਇਜਾਜ਼ਤ ਦੇਣ ਦੀ ਈ. ਯੂ. ਦੀ ਮੰਗ ਦਾ ਬਿ੍ਰਟੇਨ ਵਿਰੋਧ ਕਰ ਰਿਹਾ ਹੈ। ਈ. ਯੂ. ਦੇ ਮੁੱਖ ਵਾਰਤਾਕਾਰ ਮਿਸ਼ੇਲ ਬਰਨੀਅਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਹਫਤੇ ਕੋਈ ਅਹਿਮ ਸਫਲਤਾ ਨਹੀਂ ਮਿਲੀ ਹੈ। ਬਿ੍ਰਟੇਨ ਨੇ 31 ਜਨਵਰੀ ਨੂੰ ਈ. ਯੂ. ਦੇ ਸਿਆਸੀ ਸੰਸਥਾਨਾਂ ਨੂੰ ਛੱਡ ਦਿੱਤਾ ਸੀ ਪਰ ਇਸ ਸਾਲ ਦੇ ਆਖਿਰ ਤੱਕ ਈ. ਯੂ. ਦੇ ਟੈਕਸ ਮੁਕਤ ਬਜ਼ਾਰ ਅਤੇ ਸੀਮਾ ਸ਼ੁਲਕ ਸੰਘ ਦਾ ਮੈਂਬਰ ਬਣਿਆ ਹੋਇਆ ਹੈ। ਇਹ ਤਥਾ ਕਥਿਤ ਪਰਵਿਰਤਨ ਮਿਆਦ 2 ਸਾਲ ਹੋਰ ਵਧਾਈ ਜਾ ਸਕਦੀ ਹੈ ਤਾਂ ਜੋ ਸੰਤੋਸ਼ਜਨਕ ਸਮਝੌਤੇ 'ਤੇ ਪਹੁੰਚਿਆ ਜਾ ਸਕੇ। ਇਸ ਦੇ ਲਈ ਇਕ ਜੁਲਾਈ ਤੱਕ ਅਪੀਲ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਈ ਵਾਰ ਕਿਹਾ ਹੈ ਕਿ ਉਹ ਪ੍ਰਕਿਰਿਆ ਲੰਬਿਤ ਕਰਨ ਲਈ ਨਹੀਂ ਕਹਿਣਗੇ।

super visa