ਪ੍ਰਾਪਟੀ ਦੇ ਮਾਮਲੇ ’ਚ ਪ੍ਰਿਯੰਕਾ ਤੇ ਦੀਪਿਕਾ ਨੂੰ ਮਾਧੁਰੀ ਨੇ ਛੱਡਿਆ ਪਿੱਛੇ, ਇੰਝ ਕਰ ਰਹੀ ਹੈ ਕਰੋੜਾਂ ਦੀ ਕਮਾਈ

ਪ੍ਰਾਪਟੀ ਦੇ ਮਾਮਲੇ ’ਚ ਪ੍ਰਿਯੰਕਾ ਤੇ ਦੀਪਿਕਾ ਨੂੰ ਮਾਧੁਰੀ ਨੇ ਛੱਡਿਆ ਪਿੱਛੇ, ਇੰਝ ਕਰ ਰਹੀ ਹੈ ਕਰੋੜਾਂ ਦੀ ਕਮਾਈ

ਮੁੰਬਈ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1984 ਵਿਚ ਆਈ ਫਿਲਮ ‘ਅਬੋਧ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਮੱਧਵਰਗੀ ਪਰਿਵਾਰ ਵਿਚ ਜਨਮੀ ਮਾਧੁਰੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਤੇ ਇਨ੍ਹਾਂ ਫਿਲਮਾਂ ਦੀ ਬਦੌਲਤ ਅੱਜ ਉਹ 250 ਕਰੋੜ ਦੀ ਜ਼ਾਇਦਾਦ ਦੀ ਮਾਲਕ ਹੈ। ਮਾਧੁਰੀ ਬਹੁਤ ਹੀ ਲਗਜ਼ਰੀ ਜ਼ਿੰਦਗੀ ਜ਼ਿਊਂਦੀ ਹੈ। ਮਾਧੁਰੀ ਕੋਲ ਮਹਿੰਗੀਆਂ ਕਾਰਾਂ ਤੇ ਕਈ ਆਲੀਸ਼ਾਨ ਘਰ ਹਨ । ਇਸ ਮਾਮਲੇ ਵਿਚ ਮਾਧੁਰੀ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਤੋਂ ਕਈ ਗੁਣਾ ਅੱਗੇ ਹੈ।
ਪ੍ਰਿਯੰਕਾ ਕੋਲ 67 ਕਰੋੜ ਤੇ ਦੀਪਿਕਾ ਕੋਲ 80 ਕਰੋੜ ਦੀ ਜ਼ਾਇਦਾਦ ਹੈ। ਸੋਚਣ ਵਾਲੀ ਗੱਲ ਹੈ ਕਿ ਦੀਪਿਕਾ ਤੇ ਪ੍ਰਿਯੰਕਾ ਆਪਣੀ ਫਿਲਮ ਲਈ 10 ਤੋਂ 15 ਕਰੋੜ ਚਾਰਜ ਕਰਦੀਆਂ ਹਨ, ਜਦੋਂ ਕਿ ਮਾਧੁਰੀ 5 ਤੋਂ 6 ਕਰੋੜ ਚਾਰਜ ਕਰਦੀ ਸੀ ਪਰ ਹੁਣ ਮਾਧੁਰੀ ਟੀ.ਵੀ. ਸ਼ੋਅ ਰਾਹੀਂ ਮੋਟੀ ਕਮਾਈ ਕਰ ਰਹੀ ਹੈ। ਮਾਧੁਰੀ ਕਿਸੇ ਰਿਐਲਟੀ ਸ਼ੋਅ ਲਈ 25 ਕਰੋੜ ਰੁਪਏ ਚਾਰਜ ਕਰਦੀ ਹੈ।
ਇਸੇ ਕਾਰਨ ਉਹ ਹਰ ਸਾਲ 50 ਕਰੋੜ ਤੋਂ ਵੱਧ ਦੀ ਕਮਾਈ ਹਰ ਸਾਲ ਕਰਦੀ ਹੈ । ਮਾਧੁਰੀ ਇਸ਼ਤਿਹਾਰ ਵਿਚ ਕੰਮ ਕਰਕੇ ਵੀ ਮੋਟੀ ਕਮਾਈ ਕਰਦੀ ਹੈ । ਮਾਧੁਰੀ ਕੋਲ ਦੇਸ਼ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਕਰੋੜਾਂ ਦੀ ਪ੍ਰਾਪਰਟੀ ਹੈ । ਹਾਲ ਹੀ ਵਿਚ ਮਾਧੁਰੀ ਨੇ ਮਿਆਮੀ ਵਿਚ ਇਕ ਮੌਲ ਖਰੀਦਿਆ ਹੈ ।

super visa