ਪੂਜਾ ਭੱਟ ਵੱਲੋਂ ਕੀਤੇ ਟਵੀਟ ਤੇ ਭੜਕੀ ਕੰਗਨਾ ਰਣੌਤ, ਮਹੇਸ਼ ਭੱਟ ਬਾਰੇ ਆਖੀ ਇਹ ਵੱਡੀ ਗੱਲ

ਪੂਜਾ ਭੱਟ ਵੱਲੋਂ ਕੀਤੇ ਟਵੀਟ ਤੇ ਭੜਕੀ ਕੰਗਨਾ ਰਣੌਤ, ਮਹੇਸ਼ ਭੱਟ ਬਾਰੇ ਆਖੀ ਇਹ ਵੱਡੀ ਗੱਲ

ਮੁੰਬਈ  — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਬੇਬਾਕ ਰਾਇ ਰੱਖਣ ਲਈ ਜਾਣੀ ਜਾਂਦੀ ਹੈ। ਬਾਲੀਵੁੱਡ 'ਚ ਚੱਲ ਰਹੇ ਨੈਪੋਟਿਜ਼ਮ 'ਤੇ ਸਭ ਤੋਂ ਪਹਿਲਾਂ ਕੰਗਨਾ ਨੇ ਹੀ ਬੇਖ਼ੌਫ ਅਤੇ ਬੇਧੜਕ ਹੋ ਕੇ ਆਪਣੀ ਰਾਇ ਰੱਖੀ ਸੀ। ਹੁਣ ਉਨ੍ਹਾਂ ਮਹੇਸ਼ ਭੱਟ ਦੀ ਧੀ ਪੂਜਾ ਭੱਟ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਲੈ ਕੇ ਪੂਜਾ ਨੂੰ ਕਰੜੇ ਹੱਥੀਂ ਲਿਆ ਹੈ। ਪਰਿਵਾਰਵਾਦ ਬਾਰੇ ਬਹਿਸ ਛਿੜੀ ਹੈ। ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ।
ਇਸ 'ਤੇ ਕੰਗਨਾ ਰਣੌਤ ਭੜਕ ਗਈ। ਪੂਜਾ ਨੇ ਕੰਗਨਾ ਨੂੰ ਬਿਹਤਰ ਕਲਾਕਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਕਈ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ। ਕੰਗਨਾ ਉਨ੍ਹਾਂ 'ਚੋਂ ਇੱਕ ਹੈ। ਪੂਜਾ 'ਤੇ ਜਵਾਬੀ ਹਮਲਾ ਕਰਦਿਆਂ ਕੰਗਨਾ ਦੀ ਟੀਮ ਨੇ ਜਵਾਬ 'ਚ ਲਿਖਿਆ, 'ਕੰਗਨਾ ਦੀ ਪ੍ਰਤਿਭਾ ਲੱਭਣ ਪਿੱਛੇ ਅਨੁਰਾਗ ਬਸੁ ਦੀ ਪਾਰਖੀ ਨਜ਼ਰ ਸੀ। ਸਭ ਜਾਣਦੇ ਹਨ ਕਿ ਮੁਕੇਸ਼ ਭੱਟ ਕਲਾਕਾਰਾਂ ਨੂੰ ਭੁਗਤਾਨ ਕਰਨਾ ਪਸੰਦ ਨਹੀਂ ਕਰਦੇ। ਕੁਝ ਸਟੂਡੀਓ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ਦਿੰਦੇ ਹਨ ਪਰ ਇਹ ਤੁਹਾਡੇ ਪਿਤਾ ਨੂੰ ਕੰਗਨਾ 'ਤੇ ਚੱਪਲ ਸੁੱਟਣ, ਪਾਗਲ ਕਹਿਣ ਅਤੇ ਅਪਮਾਨਿਤ ਕਰਨ ਦਾ ਲਾਇਸੈਂਸ ਨਹੀਂ ਦਿੰਦਾ।'
ਟੀਮ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਕੰਗਨਾ ਦੇ ਦੁਖਦ ਅੰਤ ਦਾ ਐਲਾਨ ਵੀ ਕਰ ਦਿੱਤਾ ਸੀ। ਉਹ ਰਿਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਬੰਧਾਂ 'ਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਸਨ? ਉਨ੍ਹਾਂ ਨੇ ਸੁਸ਼ਾਂਤ ਦੇ ਕਰੀਅਰ ਦੇ ਅੰਤ ਦਾ ਐਲਾਨ ਕਿਉਂ ਕਰ ਦਿੱਤਾ ਸੀ? ਅਜਿਹੇ ਕੁਝ ਸਵਾਲ ਤੁਹਾਨੂੰ ਆਪਣੇ ਪਿਤਾ ਤੋਂ ਜ਼ਰੂਰ ਪੁੱਛਣੇ ਚਾਹੀਦੇ ਹਨ।'
ਦੱਸਣਯੋਗ ਹੈ ਕਿ 14 ਜੂਨ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਮੁੰਬਈ ਅਪਾਰਟਮੈਂਟ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਖ਼ੁਦਕੁਸ਼ੀ ਲਈ ਫ਼ਿਲਮ ਉਦਯੋਗ ਦੇ ਵੱਡੇ ਸਿਤਾਰਿਆਂ ਨੇ ਉਕਸਾਇਆ ਸੀ। ਇਸ 'ਤੇ ਕੰਗਨਾ ਨੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਫ਼ਿਲਮ ਉਦਯੋਗ 'ਚ ਨਵੀਂ ਬਹਿਸ ਛਿੜ ਗਈ।

super visa