ਪੁੱਤਰ ਦੇ ਮੋਹ 'ਚ ਡੁੱਬੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਤਸਵੀਰਾਂ ਵਾਇਰਲ

ਪੁੱਤਰ ਦੇ ਮੋਹ 'ਚ ਡੁੱਬੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਤਸਵੀਰਾਂ ਵਾਇਰਲ

ਜਲੰਧਰ  — ਪੰਜਾਬੀ ਫਿਲਮ ਉਦਯੋਗ ਦੀਆਂ ਜੋੜੀਆਂ 'ਚ ਮਸ਼ਹੂਰ ਜੋੜੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਹਾਲ ਹੀ 'ਚ ਮਾਤਾ-ਪਿਤਾ ਬਣੇ ਹਨ। ਹਰੇਕ ਮਾਂ-ਪਿਓ ਦੀ ਤਰ੍ਹਾਂ ਇਹ ਜੋੜਾ ਵੀ ਆਪਣੇ ਬੇਟੇ ਰੇਦਾਨ ਦੇ ਪਾਲਣ ਪੋਸ਼ਣ 'ਚ ਕੋਈ ਕਮੀ ਨਹੀਂ ਰੱਖ ਰਹੇ ਹਨ। ਉਹ ਅਕਸਰ ਹੀ ਆਪਣੇ ਬੇਟੇ ਦੀਆਂ ਸੋਹਣੀਆਂ ਤੇ ਦਿਲਕਸ਼ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪਾਪਾ ਯੁਵਰਾਜ ਹੰਸ ਤੇ ਮੰਮੀ ਮਾਨਸੀ ਸ਼ਰਮਾ ਆਪਣੇ ਬੇਟੇ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਦੋਵੇਂ ਆਪਣੇ ਬੇਟੇ ਨੂੰ ਨੀਨੀ (ਸੁਆ) ਕਰਵਾ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ 12 ਮਈ ਨੂੰ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਸੀ, ਜਿਸ ਦੀ ਜਾਣਕਾਰੀ ਖੁਦ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸ਼ੇਅਰ ਕਰਕੇ ਦਿੱਤੀ ਸੀ। ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ 'ਯਾਰ ਅਣਮੁੱਲੇ ਰਿਟਰਨਜ਼' 'ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਨਾਲ ਨਜ਼ਰ ਆਉਣਗੇ। ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ। ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।

super visa