ਦੇਸ਼ ’ਚ ਕਰੋਨਾ ਦੇ ਮਾਮਲੇ ਛੇ ਲੱਖ ਤੋਂ ਪਾਰ

ਦੇਸ਼ ’ਚ ਕਰੋਨਾ ਦੇ ਮਾਮਲੇ ਛੇ ਲੱਖ ਤੋਂ ਪਾਰ

ਭਾਰਤ ’ਚ ਇੱਕ ਦਿਨ ਅੰਦਰ ਕਰੋਨਾ ਦੇ 19148 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਅੱਜ ਛੇ ਲੱਖ ਤੋਂ ਪਾਰ ਚਲੀ ਗਈ ਹੈ ਤੇ 434 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 17834 ਹੋ ਗਈ ਹੈ। ਸਿਰਫ਼ ਪੰਜ ਦਿਨ ਪਹਿਲਾਂ ਹੀ ਪੀੜਤਾਂ ਦਾ ਅੰਕੜਾ ਪੰਜ ਲੱਖ ਤੋਂ ਟੱਪਿਆ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਕਰੋਨਾ ਦੇ ਮਾਮਲੇ ਇੱਕ ਲੱਖ ਹੋਣ ’ਚ 110 ਦਿਨ ਲੱਗੇ ਸੀ ਜਦਕਿ ਸਿਰਫ਼ 44 ਦਿਨਾਂ ਅੰਦਰ ਮਾਮਲੇ ਛੇ ਲੱਖ ਤੋਂ ਪਾਰ ਚਲੇ ਗਏ ਹਨ।
ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਕਰੋਨਾ ਦੇ ਮਾਮਲੇ 6,04,641 ਹੋ ਗਏ ਹਨ। ਇਸ ਰੋਗ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 3,59,859 ਹੋ ਗਈ ਹੈ ਜਦਕਿ ਸਰਗਰਮ ਕੇਸਾਂ ਦੀ ਗਿਣਤੀ 2,26,947 ਹੈ। ਦੇਸ਼ ’ਚ ਹੁਣ ਤੱਕ 59.52 ਫੀਸਦ ਮਰੀਜ਼ ਠੀਕ ਹੋਏ ਹਨ। ਦੇਸ਼ ਅੰਦਰ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ (8053), ਦਿੱਲੀ (2803), ਗੁਜਰਾਤ (1834), ਤਾਮਿਲ ਨਾਡੂ (1264) ਅਤੇ ਯੂਪੀ (718) ’ਚ ਹੋਈਆਂ ਹਨ।

super visa