ਜੀਓ ਚ ਅਨੰਤ ਅੰਬਾਨੀ ਨੂੰ ਮਿਲੀ ਵੱਡੀ ਜਿੰਮੇਵਾਰੀ, 25 ਸਾਲ ਦੀ ਉਮਰ ਚ ਬਣੇ ਐਡੀਸ਼ਨਲ ਡਾਇਰੈਕਟਰ

ਜੀਓ ਚ ਅਨੰਤ ਅੰਬਾਨੀ ਨੂੰ ਮਿਲੀ ਵੱਡੀ ਜਿੰਮੇਵਾਰੀ, 25 ਸਾਲ ਦੀ ਉਮਰ ਚ ਬਣੇ ਐਡੀਸ਼ਨਲ ਡਾਇਰੈਕਟਰ

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਨੂੰ ਵੱਡੀ ਜਿੰਮੇਵਾਰੀ ਮਿਲੀ ਹੈ। ਦਰਅਸਲ 25 ਸਾਲ ਦੇ ਅਨੰਤ ਅੰਬਾਨੀ ਨੂੰ ਜੀਓ ਪਲੇਟਫਾਰਮ 'ਤੇ ਐਡੀਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਗੂ ਲਾਕਡਾਉਨ ਦੇ ਠੀਕ ਇਕ ਹਫਤੇ ਪਹਿਲਾਂ ਅਨੰਤ ਅੰਬਾਨੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ।
ਇਹ ਪਹਿਲੀ ਵਾਰ ਹੈ ਜਦੋਂ ਜੀਓ 'ਚ ਅਨੰਤ ਅੰਬਾਨੀ ਨੂੰ ਕੋਈ ਵੱਡੀ ਜਿੰਮੇਵਾਰੀ ਮਿਲੀ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੇ ਕਾਰੋਬਾਰ 'ਚ ਅਨੰਤ ਅੰਬਾਨੀ ਦਾ ਰਸਮੀ ਪ੍ਰਵੇਸ਼ ਵੀ ਹੋ ਗਿਆ ਹੈ। ਅਨੰਤ ਦੇ ਵੱਡੇ ਭਰਾ ਆਕਾਸ਼ ਅਤੇ ਭੈਣ ਈਸ਼ਾ ਅੰਬਾਨੀ ਪਹਿਲਾਂ ਤੋਂ ਹੀ ਰਿਲਾਇੰਸ ਇੰਡਸਟਰੀਜ਼ ਦੇ ਵੱਖ-ਵੱਖ ਕਾਰੋਬਾਰ ਨੂੰ ਸੰਭਾਲ ਰਹੇ ਹਨ। ਸਾਲ 2014 ਵਿਚ ਈਸ਼ਾ ਅਤੇ ਆਕਾਸ਼ ਨੂੰ ਰਿਲਾਇੰਸ ਦੇ ਟੈਲੀਕਾਮ ਅਤੇ ਰਿਟੇਲ ਕਾਰੋਬਾਰ ਦਾ ਬੋਰਡ ਆਫ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਜਾਣੋ ਨਿਯਮ
ਇਸ ਦੇ ਨਾਲ ਹੀ ਅਨੰਤ ਹਰ ਸਾਲ ਮਾਂ ਨੀਤਾ ਅੰਬਾਨੀ ਦੇ ਨਾਲ ਆਈ.ਪੀ.ਐਲ. ਟੀਮ ਮੁੰਬਈ ਇੰਡੀਅਨਜ਼ ਨੂੰ ਚੀਅਰ ਕਰਦੇ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੀ ਟੀਮ ਮੁੰਬਈ ਇੰਡੀਅਨਜ਼(ਆਰ.ਆਈ.ਐਲ. ਗਰੁੱਪ ਦੀ ਟੀਮ) ਨੂੰ ਚੀਅਰ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਅਨੰਤ ਅੰਬਾਨੀ ਨੂੰ ਜਾਮਨਗਰ ਰਿਫਾਇਨਰੀ 'ਚ ਸੋਸ਼ਲ ਅਤੇ ਫਾਊਂਡੇਸ਼ਨ ਵਰਕ ਲਈ ਵੀ ਪਛਾਣਿਆ ਜਾਂਦਾ ਹੈ।

super visa