ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਹੋਈ ਜ਼ਬਤ, ਜਾਣੋ ਕੀ ਹੈ ਵਜ੍ਹਾ

ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਹੋਈ ਜ਼ਬਤ, ਜਾਣੋ ਕੀ ਹੈ ਵਜ੍ਹਾ

ਜਲੰਧਰ  : ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ 'ਚ ਉੱਚੀ ਆਵਾਜ਼ 'ਚ ਸੰਗੀਤ ਚਲਾਉਣਾ ਉਸ ਦੇ ਚਚੇਰੇ ਭਰਾ ਸ਼ਮਰਿਤ ਨੂੰ ਭਾਰੀ ਪੈ ਗਿਆ। ਚੰਡੀਗੜ੍ਹ ਪੁਲਸ ਨੇ ਉਸ ਦੀ ਕਾਰ ਨੂੰ ਨਾਕੇ 'ਤੇ ਰੋਕ ਲਿਆ। ਇਨ੍ਹਾਂ ਹੀ ਨਹੀਂ ਸ਼ਮਰਿਤ ਗੱਡੀ ਦੇ ਪੂਰੇ ਕਾਗਜ਼ਾਤ ਵੀ ਨਹੀਂ ਦਿਖਾ ਸਕਿਆ ਅਤੇ ਪੁਲਸ ਨੇ ਮਰਸਡੀਜ਼ ਨੂੰ ਜ਼ਬਤ ਕਰ ਲਿਆ। ਜਾਣਕਾਰੀ ਮੁਤਾਬਕ ਸੈਕਟਰ-49 ਥਾਣਾ ਇੰਚਾਰਜ ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਸਮੇਤ ਟੀਮ ਨੇ ਜੇਲ ਰੋਡ ਦੇ ਪਿਛਲੇ ਪਾਸੇ ਨਾਕਾ ਲਗਾਇਆ ਹੋਇਆ ਸੀ।
ਸ਼ੁੱਕਰਵਾਰ ਸ਼ਾਮ 6:30 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਮਰਸਡੀਜ਼ (ਪੀਬੀ-11 ਬੀਟੀ 0001) ਮੋਹਾਲੀ ਤੋਂ ਇੱਕ ਤੇਜ਼ ਰਫਤਾਰ ਨਾਲ ਚੰਡੀਗੜ੍ਹ ਵੱਲ ਆ ਰਹੀ ਸੀ। ਮਰਸੀਡੀਜ਼ ਦੀ ਉੱਚੀ ਆਵਾਜ਼ 'ਚ ਗੀਤ ਵੱਜ ਰਹੇ ਸਨ। ਇਸ 'ਤੇ ਪੁਲਸ ਨੇ ਕਾਰ ਰੁਕਵਾਈ। ਪੁਲਸ ਨੇ ਚਾਲਕ ਤੋਂ ਨੂੰ ਪੁੱਛਗਿੱਛ ਕੀਤੀ, ਉਸ ਨੇ ਆਪਣਾ ਨਾਂ ਸ਼ਮਰਿਤ ਕਿਹਾ ਅਤੇ ਕਿਹਾ ਕਿ ਉਹ ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਰਿਸ਼ਤੇਦਾਰ ਹੈ।
ਪੁਲਸ ਨੇ ਕਾਰ ਦੇ ਦਸਤਾਵੇਜ਼ ਮੰਗੇ, ਜੋ ਉਹ ਨਹੀਂ ਦਿਖਾ ਸਕਿਆ। ਫਿਰ ਪੁਲਸ ਨੇ ਚਲਾਨ ਕੱਟ ਕੇ ਮਰਸਡੀਜ਼ ਨੂੰ ਜ਼ਬਤ ਕਰ ਲਿਆ। ਬਾਅਦ 'ਚ ਪੁਲਸ ਨੂੰ ਪਤਾ ਲੱਗਿਆ ਕਿ ਇਹ ਕਾਰ ਮਨਕੀਰਤ ਔਲਖ ਦੀ ਹੈ। ਇਸ ਬਾਰੇ ਸੈਕਟਰ 49 ਦੀ ਪੁਲਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਦਿਆਂ ਵਾਹਨ ਨੂੰ ਕਾਬੂ ਕਰ ਲਿਆ ਗਿਆ ਹੈ।

super visa