ਇਸ ਸ਼ਖਸ ਦੀ ਆਵਾਜ਼ ਦੇ ਮੁਰੀਦ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਵੀਡੀਓ

ਇਸ ਸ਼ਖਸ ਦੀ ਆਵਾਜ਼ ਦੇ ਮੁਰੀਦ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਵੀਡੀਓ

ਜਲੰਧਰ  — ਪੰਜਾਬੀ ਕਲਾਕਾਰ ਅਕਸਰ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਇਕ ਸ਼ਖਸ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਖਸ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦੇ ਦਿਲ ਜਿੱਤ ਰਿਹਾ ਹੈ। ਵੀਡੀਓ ਨੂੰ ਸਾਂਝੀ ਕਰਦਿਆਂ ਮਾਸਟਰ ਸਲੀਮ ਨੇ ਕੈਪਸ਼ਨ 'ਚ ਲਿਖਿਆ, 'ਮੈਂ ਨਹੀਂ ਜਾਣਦਾ ਇਹ ਸਾਬ ਕੌਣ ਨੇ ਪਰ ਇਹ ਜਿਥੇ ਵੀ ਨੇ ਜਾਂ ਇਨ੍ਹਾਂ ਦਾ ਕੋਈ ਨਾਮ ਹੈ ਪਰ ਰੱਬ ਨੇ ਕਮਾਲ ਦਾ ਹੁਨਰ ਦਿੱਤਾ ਹੈ...ਬਾਬਾ ਜੀ ਇਨ੍ਹਾਂ ਨੂੰ ਹਮੇਸ਼ਾ ਸਲਾਮਤ ਰੱਖੇ ਆਮੀਨ।'
ਇਸ ਤੋਂ ਅੱਗੇ ਮਾਸਟਰ ਸਲੀਮ ਨੇ ਲਿਖਿਆ ਹੈ, 'ਮਨ ਖੁਸ਼ ਹੋ ਗਿਆ ਸੁਣ ਕੇ, ਮਿਲ ਗਿਆ ਨਾਮ ਇਸ ਬਹੁਤ ਸੁਰੀਲੀ ਰੂਹ ਵਾਲੇ ਇਨਸਾਨ ਦਾ 'ਸਨਵਲ ਫਕੀਰ' ਸਾਬ ਸਲੂਟ ਹੈ ਜੀ।'
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਹੀ ਫਨਕਾਰਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ, ਜੋ ਕੁਝ ਹੀ ਪਲਾਂ 'ਚ ਵਾਇਰਲ ਹੋ ਗਈਆਂ ਸਨ।

super visa