ਇਨ੍ਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਸਰਕਾਰ, ਅਨੁਰਾਗ ਠਾਕੁਰ ਨੇ ਲੋਕ ਸਭਾ ਚ ਦਿੱਤੀ ਜਾਣਕਾਰੀ

ਇਨ੍ਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਸਰਕਾਰ, ਅਨੁਰਾਗ ਠਾਕੁਰ ਨੇ ਲੋਕ ਸਭਾ ਚ ਦਿੱਤੀ ਜਾਣਕਾਰੀ

ਨਵੀਂ ਦਿੱਲੀ — ਸੋਮਵਾਰ ਨੂੰ ਲੋਕ ਸਭਾ ਵਿਚ ਇੱਕ ਲਿਖਤੀ ਜਵਾਬ 'ਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਰਣਨੀਤਕ ਹਿੱਸੇਦਾਰੀ ਵਿਕਰੀ ਅਤੇ ਮਾਇਨਾਰਿਟੀ ਸਟੇਕ ਡਾਇਲਿਊਸ਼ਨ ਜ਼ਰੀਏ ਨਿਵੇਸ਼ ਦੀ ਨੀਤੀ ਦੀ ਪਾਲਣਾ ਕਰ ਰਹੀ ਹੈ। ਠਾਕੁਰ ਨੇ ਕਿਹਾ ਕਿ ਨੀਤੀ ਆਯੋਗ ਨੇ ਸਰਕਾਰੀ ਕੰਪਨੀਆਂ ਦੇ ਵਿਨਿਵੇਸ਼ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਸ ਦੇ ਅਧਾਰ 'ਤੇ ਸਰਕਾਰ ਨੇ ਸਾਲ 2016 ਤੋਂ ਹੁਣ ਤੱਕ 34 ਮਾਮਲਿਆਂ ਵਿਚ ਰਣਨੀਤਕ ਵਿਨਿਵੇਸ਼ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਇਹ ਪ੍ਰਕਿਰਿਆ 8 ਮਾਮਲਿਆਂ ਵਿਚ ਪੂਰੀ ਕੀਤੀ ਗਈ ਹੈ, 6 ਸੀ.ਪੀ.ਐਸ.ਈ. ਬੰਦ ਹਨ ਅਤੇ ਮੁਕੱਦਮੇਬਾਜ਼ੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਬਾਕੀ 20 ਵਿਚ ਵਿਨਿਵੇਸ਼ ਦੀ ਪ੍ਰਕਿਰਿਆ ਵੱਖ ਵੱਖ ਪੜਾਵਾਂ ਵਿਚ ਹੈ।
ਜਿਹੜੀਆਂ ਸਰਕਾਰੀ ਕੰਪਨੀਆਂ ਬੰਦ ਕਰਨ / ਮੁਕੱਦਮੇਬਾਜ਼ੀ ਲਈ ਵਿਚਾਰੀਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਹਿੰਦੁਸਤਾਨ ਫਲੋਰੋਕਾਰਬਨ ਲਿਮਟਿਡ (ਐੱਚ.ਐੱਫ.ਐੱਲ.), ਸਕੂਟਰਜ਼ ਇੰਡੀਆ, ਭਾਰਤ ਪੰਪਜ਼ ਅਤੇ ਕੰਪ੍ਰੈਸਰਜ਼ ਲਿਮਟਿਡ, ਹਿੰਦੁਸਤਾਨ ਪ੍ਰੀਫੈਬ, ਹਿੰਦੁਸਤਾਨ ਨਿਊਜ਼ਪ੍ਰਿੰਟ ਅਤੇ ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲ ਲਿਮਟਿਡ ਸ਼ਾਮਲ ਹਨ। ਇਸ ਦੇ ਨਾਲ ਹੀ ਪ੍ਰੋਜੈਕਟ ਐਂਡ ਡਿਵੈਲਪਮੈਂਟ ਇੰਡੀਆ ਲਿਮਟਿਡ, ਇੰਜੀਨੀਅਰਿੰਗ ਪ੍ਰੋਜੈਕਟ (ਇੰਡੀਆ) ਲਿਮਟਿਡ, ਬ੍ਰਿਜ ਐਂਡ ਰੂਫ ਕੰਪਨੀ ਇੰਡੀਆ ਲਿਮਟਿਡ, ਸੀਮੈਂਟ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ.ਸੀ.ਆਈ.) ਯੂਨਿਟਸ, ਸੈਂਟਰਲ ਇਲੈਕਟ੍ਰਾਨਿਕ ਲਿਮਟਿਡ, ਭਾਰਤ ਅਰਥ ਮੂਵਰਜ਼ ਲਿਮਟਿਡ (ਬੀ.ਈਐਮ.ਐਲ.), ਫੈਰੋ ਸਕ੍ਰੈਪ ਕਾਰਪੋਰੇਸ਼ਨ ਲਿਮਟਿਡ ਅਤੇ ਐਨ.ਐਮ.ਡੀ.ਸੀ. ਦੇ ਨਾਗਰਨ ਸਟੀਲ ਪਲਾਂਟ ਵਿਖੇ ਵਿਨਿਵੇਸ਼ ਪ੍ਰਕਿਰਿਆ ਚੱਲ ਰਹੀ ਹੈ।

super visa