ਅਗਲੇ 7 ਦਿਨਾਂ ਚ ਸਪੈਸ਼ਲ ਟਰੇਨਾਂ ਤੋਂ ਯਾਤਰਾ ਲਈ 45 ਕਰੋੜ ਰੁਪਏ ਦੀਆਂ ਟਿਕਟਾਂ ਬੁਕ : ਰੇਲਵੇ

ਅਗਲੇ 7 ਦਿਨਾਂ ਚ ਸਪੈਸ਼ਲ ਟਰੇਨਾਂ ਤੋਂ ਯਾਤਰਾ ਲਈ 45 ਕਰੋੜ ਰੁਪਏ ਦੀਆਂ ਟਿਕਟਾਂ ਬੁਕ : ਰੇਲਵੇ

ਨਵੀਂ ਦਿੱਲੀ — ਰੇਲਵੇ ਨੇ ਵੀਰਵਾਰ ਨੂੰ ਦੱਸਿਆ ਕਿ ਅਗਲੇ 7 ਦਿਨਾਂ ਵਿਚ 2 ਲੱਖ ਤੋਂ ਵਧੇਰੇ ਯਾਤਰੀਆਂ ਵਲੋਂ ਯਾਤਰਾ ਲਈ 45.30 ਕਰੋੜ ਰੁਪਏ ਦੀਆਂ ਟਿਕਟਾਂ ਬੁਕ ਕਰਵਾਈਆਂ ਗਈਆਂ ਹਨ। ਰੇਲਵੇ ਬੋਰਡ ਨੇ ਦੱਸਿਆ ਕਿ ਬੁੱਧਵਾਰ ਨੂੰ ਸਪੈਸ਼ਲ ਟਰੇਨਾਂ ਵਿਚ 20,149 ਯਾਤਰੀਆਂ ਨੇ ਸਫਰ ਕੀਤਾ ਅਤੇ ਵੀਰਵਾਰ ਨੂੰ ਚੱਲਣ ਵਾਲੀਆਂ 18 ਸਪੈਸ਼ਲ ਟਰੇਨਾਂ ਵਿਚ ਯਾਤਰਾ ਕਰਨ ਦਾ 25,737 ਯਾਤਰੀਆਂ ਦਾ ਪ੍ਰੋਗਰਾਮ ਹੈ। ਇਨ੍ਹਾਂ ਟਿਕਟਾਂ ਤੋਂ ਹੁਣ ਤੱਕ ਕੁੱਲ 45,30,09,675 ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਨੇ ਦਿੱਲੀ ਅਤੇ ਦੇਸ ਦੇ ਪ੍ਰਮੁੱਖ ਸ਼ਹਿਰਾਂ ਵਿਚ 12 ਮਈ ਤੋਂ ਆਪਣੀਆਂ ਵਿਸ਼ੇਸ਼ ਯਾਤਰੀ ਸੇਵਾਵਾਂ ਮੁੜ ਤੋਂ ਸ਼ੁਰੂ ਕੀਤੀਆਂ ਸਨ। ਬੁੱਧਵਾਰ ਨੂੰ 9 ਟਰੇਨਾਂ ਵਿਚ 9 ਹਜ਼ਾਰ ਤੋਂ ਵੱਧ ਯਾਤਰੀ ਦਿੱਲੀ ਤੋਂ ਰਵਾਨਾ ਹੋਏ।
ਇਕ ਅਧਿਕਾਰੀ ਨੇ ਦੱਸਿਆ ਕਿ ਸਮਰੱਥਾ ਤੋਂ ਵੱਧ ਬੁਕਿੰਗ ਦਾ ਇਹ ਮਤਲਬ ਨਹੀਂ ਹੈ ਕਿ ਯਾਤਰੀ ਗਲਿਆਰਿਆਂ ਵਿਚ ਖੜ੍ਹੇ ਰਹਿਣ। ਇਸ ਦਾ ਇਹ ਮਤਲਬ ਹੈ ਕਿ ਟਰੇਨ ਦੇ ਚੱਲਦੇ ਸਮੇਂ ਲੋਕਾਂ ਦੀ ਆਵਾਜਾਈ ਰਹੀ। ਲੋਕ ਵਿਚ-ਵਿਚ ਸਟੇਸ਼ਨਾਂ 'ਤੇ ਚੜ੍ਹੇ ਅਤੇ ਉਤਰੇ ਤੇ ਕਈ ਲੋਕਾਂ ਨੇ ਬੁਕਿੰਗ ਕਰਵਾਈ। ਦਿੱਲੀ ਤੋਂ ਬੁੱਧਵਾਰ ਨੂੰ ਰਵਾਨਾ ਹੋਣ ਵਾਲੀ ਸਿਰਫ ਇਕ ਟਰੇਨ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਚੱਲੀ ਅਤੇ ਉਹ ਸੀ ਦਿੱਲੀ-ਰਾਜਿੰਦਰ ਨਗਰ (ਪਟਨਾ) ਟਰੇਨ। ਇਸ ਵਿਚ 1,239 ਯਾਤਰੀਆਂ ਦੇ ਸਫਰ ਕਰਨ ਦੀ ਸਮਰੱਥਾ ਸੀ ਪਰ ਸਿਰਫ 1,077 ਯਾਤਰੀਆਂ ਨੂੰ ਲੈ ਕੇ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟਰੇਨ 'ਚ ਸਮਰੱਥਾ ਤੋਂ ਘੱਟ ਬੁਕਿੰਗ ਹੋਣ ਦੇ ਪਿੱਛੇ ਇਹ ਹੀ ਵਜ੍ਹਾ ਹੋ ਸਕਦੀ ਹੈ ਕਿ ਬਿਹਾਰ ਲਈ ਪਹਿਲਾਂ ਤੋਂ ਹੀ 100 ਤੋਂ ਵਧੇਰੇ ਟਰੇਨਾਂ ਹਨ, ਜੋ ਇਕ ਮਈ ਤੋਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਲੈ ਕੇ ਗਈ ਹੈ।

super visa