ਅਜੇ ਦੇਵਗਨ ਨੂੰ ਲੈ ਕੇ ‘ਬੈਜੂ ਬਾਵਰਾ’ ਬਣਾਉਣਗੇ ਭੰਸਾਲੀ

ਅਜੇ ਦੇਵਗਨ ਨੂੰ ਲੈ ਕੇ ‘ਬੈਜੂ ਬਾਵਰਾ’ ਬਣਾਉਣਗੇ ਭੰਸਾਲੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੈ ਲੀਲੀ ਭੰਸਾਲੀ ਦੇ  ਸਿੰਘਮ ਸਟਾਰ ਅਜੇ ਦੇਵਗਨ ਨੂੰ ਲੈ ਕੇ ਫਿਲਮ ‘ਬੈਜੂ ਬਾਵਰਾ’ ਬਣਾਉਣ ਦੀ ਯੋਜਨਾ ਹੈ। ਭੰਸਾਲੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗੰਗੂਾਈ ਕਾਠੀਆਵਾੜੀ’ ਨੂੰ ਲੈ ਕੇ ਸੁਰਖੀਆਂ ’ਚ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਹੁਸੈਨ ਜੈਦੀ ਦੇ ਨਾਵਲ ‘ਮਾਫੀਆ ਕੁਈਨਜ਼ ਆਫ ਮੁੰਬਈ’ ਦੇ ਇਕ ਚੈਪਟਰ ’ਤੇ ਆਧਾਰਿਤ ਹੋਵੇਗਾ। ਫਿਲਮ ’ਚ ਆਲੀਆ ਭੱਟ ਲੀਡ ਅਦਾਕਾਰਾ ਦੇ ਤੌਰ ’ਤੇ ਦਿਖਾਈ ਦੇਵੇਗੀ।
ਭੰਸਾਲੀ ਨੇ ਹੁਣ ਆਪਣੀ ਆਉਣ ਵਾਲੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਟਾਈਟਲ ‘ਬੈਜੂ ਬਾਵਰਾ’ ਹੈ। ਇਹ ਫਿਲਮ ਦੀਵਾਲੀ ਦੇ ਮੌਕੇ 2021 ’ਚ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ‘ਬੈਜੂ ਬਾਵਰਾ’ ਮਿਊਜ਼ਿਕ ਲੀਜੈਂਡ ਮੈਵਰਿਕ ਮੈਸਟਰੋ ਦੇ ਬਦਲਾ ਲੈਣ ਦੀ ਕਹਾਣੀ ’ਤੇ ਆਧਾਰਿਤ ਹੋਵੇਗੀ।