ਅਫ਼ਗਾਨ ਸ਼ਾਂਤੀ ਵਾਰਤਾ ਮੁਲਤਵੀ

ਅਫ਼ਗਾਨ ਸ਼ਾਂਤੀ ਵਾਰਤਾ ਮੁਲਤਵੀ

ਤੁਰਕੀ ਨੇ ਅੱਜ ਐਲਾਨ ਕੀਤਾ ਹੈ ਕਿ ਕਾਬੁਲ ਵਿੱਚ ਹਿੰਸਾ ਦੀਆਂ ਨਵੀਆਂ ਘਟਨਾਵਾਂ ਹੋਣ ਕਾਰਨ ਅਫ਼ਗਾਨਿਸਤਾਨ ਵਿੱਚ ਦੋਵਾਂ ਵਿਰੋਧੀ ਧੜਿਆਂ ਵਿੱਚ ਸਥਾਈ ਸ਼ਾਂਤੀ ਦੀ ਉਮੀਦ ਜਗਾਉਣ ਵਾਲੀ ਪ੍ਰਸਤਾਵਿਤ ਵਾਰਤਾ ਫ਼ਿਲਹਾਲ ਮੁੁਲਤਵੀ ਕੀਤੀ ਗਈ ਹੈ। ਇਸ ਵਾਰਤਾ ਦਾ ਅਮਰੀਕਾ ਵੀ ਸਮਰਥਨ ਕਰ ਰਿਹਾ ਸੀ। ਇਹ ਵਾਰਤਾ ਇਸਤੰਬੁਲ ਵਿੱਚ ਸ਼ੁਰੂ ਹੋਣੀ ਸੀ। ਇਸ ਵਾਰਤਾ ਦੇ ਮੁਲਤਵੀ ਹੋਣ ਨਾਲ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਦੀ ਸਮਾਂਬੱਧ ਵਾਪਸੀ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਆ ਰਹੀਆਂ ਚੁਣੌਤੀਆਂ ਫਿਰ ਤੋਂ ਉਜਾਗਰ ਹੋ ਗਈਆਂ ਹਨ।