ਅਨੁਸ਼ਕਾ ਸ਼ੈਟੀ ਨੇ ਪ੍ਰਭਾਸ ਨਾਲ ਰਿਸ਼ਤੇ ਦੀ ਗੱਲ ਨਕਾਰੀ

ਅਨੁਸ਼ਕਾ ਸ਼ੈਟੀ ਨੇ ਪ੍ਰਭਾਸ ਨਾਲ ਰਿਸ਼ਤੇ ਦੀ ਗੱਲ ਨਕਾਰੀ

ਦੱਖਣੀ ਭਾਰਤੀ ਅਦਾਕਾਰ ਅਨੁਸ਼ਕਾ ਸ਼ੈਟੀ ਨੇ ਪ੍ਰਭਾਸ਼ ਨਾਲ ਰਿਸ਼ਤੇ ਵਿੱਚ ਹੋਣ ਦੀ ਗੱਲ ਨਕਾਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੱਖਣੀ ਭਾਰਤੀ ਸਿਨੇਮਾ ਵਿੱਚ ਸਭ ਤੋਂ ਵੱਧ ਸਰਾਹੀ ਜਾਣ ਵਾਲੀ ਆਨ-ਸਕਰੀਨ ਜੋੜੀ ਅਨੁਸ਼ਕਾ ਸ਼ੈਟੀ ਤੇ ਪ੍ਰਭਾਸ ਹੈ। ਜਦੋਂ ਤੋਂ ਇਨ੍ਹਾਂ ਦੋਵਾਂ ਨੇ ‘ਬਾਹੂਬਲੀ’ ਵਿੱਚ ਰਾਜੇ ਤੇ ਰਾਣੀ ਦਾ ਕਿਰਦਾਰ ਨਿਭਾਇਆ ਹੈ, ਉਦੋਂ ਤੋਂ ਇਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ’ਚ ਇਜ਼ਾਫਾ ਹੋਇਆ ਹੈ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਅਦਾਕਾਰ ਖ਼ਾਸ ਰਿਸ਼ਤੇ ਵਿੱਚ ਬੱਝੇ ਹੋਏ ਹਨ।
ਹਾਲ ’ਚ ਦਿੱਤੀ ਇੰਟਰਵਿਊ ਵਿੱਚ ਅਨੁਸ਼ਕਾ ਨੇ ਸਾਰੀਆਂ ਅਫ਼ਵਾਹਾਂ ’ਤੇ ਵਿਰਾਮ ਚਿੰਨ੍ਹ ਲਗਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ,‘ਮੈਂ ਪ੍ਰਭਾਸ਼ ਨੂੰ ਪੰਦਰਾਂ ਸਾਲਾਂ ਤੋਂ ਜਾਣਦੀ ਹਾਂ। ਉਹ ਮੇਰਾ ਖਾਸ ਦੋਸਤ ਹੈ। ਅਸੀਂ ਦੋਵੇਂ ਕੁਆਰੇ ਹੋਣ ਕਰਕੇ ਇਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਹਾਂ। ਸਾਡੇ ਦੋਵਾਂ ਦੇ ਸੁਭਾਅ ਮਿਲਦੇ-ਜੁਲਦੇ ਹਨ, ਜੇਕਰ ਅਸੀਂ ਰਿਸ਼ਤੇ ਵਿੱਚ ਹੋਵਾਂਗੇ ਤਾਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਛੁਪਾ ਕੇ ਨਹੀਂ ਰੱਖਾਂਗੇ।’ ਫ਼ਿਲਮ ਇੰਡਸਟਰੀ ਵਿੱਚ ਆਪਣੇ ਪੰਦਰਾਂ ਸਾਲ ਮੁਕੰਮਲ ਕਰਨ ਵਾਲੀ ਅਨੁਸ਼ਕਾ ਸ਼ੈਟੀ ਦੇ ਵਿਆਹ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਖ਼ਬਰ ਹੈ ਕਿ ਉਹ ‘ਸਾਈਜ਼ ਜ਼ੀਰੋ’ ਫ਼ਿਲਮ ਦੇ ਡਾਇਰੈਕਟਰ ਪ੍ਰਕਾਸ਼ ਕੋਵਲਾਮੁਡੀ ਨਾਲ ਵਿਆਹ ਦੇ ਬੰਧਨ ’ਚ ਬੱਝ ਰਹੀ ਹੈ। 

super visa