ਕੰਗਨਾ ਨੇ ਲਾਏ ਇਕ ਤੀਰ ਨਾਲ ਦੋ ਨਿਸ਼ਾਨੇ : ਗਾਵਸਕਰ ਦੀ ਕੀਤੀ ਨਿੰਦਿਆ, ਅਨੁਸ਼ਕਾ ਤੇ ਕੱਸਿਆ ਤੰਜ

ਕੰਗਨਾ ਨੇ ਲਾਏ ਇਕ ਤੀਰ ਨਾਲ ਦੋ ਨਿਸ਼ਾਨੇ : ਗਾਵਸਕਰ ਦੀ ਕੀਤੀ ਨਿੰਦਿਆ, ਅਨੁਸ਼ਕਾ ਤੇ ਕੱਸਿਆ ਤੰਜ

ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਵੱਲੋਂ ਅਨੁਸ਼ਕਾ ਸ਼ਰਮਾ 'ਤੇ ਕੀਤੀ ਟਿੱਪਣੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ ਅਤੇ ਹੁਣ ਕੋਈ ਇਸ ਦੀ ਨਿੰਦਾ ਕਰ ਰਿਹਾ ਹੈ। ਉਥੇ ਹੀ ਹੁਣ ਕੰਗਨਾ ਰਣੌਤ ਨੇ ਅਨੁਸ਼ਕਾ ਸ਼ਰਮਾ 'ਤੇ ਕੀਤੇ ਗਏ ਸੁਨੀਲ ਗਾਵਸਕਰ ਦੀ ਟਿੱਪਣੀ ਦੀ ਆਲੋਚਨਾ ਕੀਤੀ ਹੈ। ਨਾਲ ਹੀ ਅਨੁਸ਼ਕਾ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, 'ਜਦੋਂ ਮੈਨੂੰ ਧਮਕਾਇਆ ਗਿਆ ਅਤੇ ਹਰਾਮਖੋਰ ਕਿਹਾ ਗਿਆ, ਉਦੋਂ ਅਨੁਸ਼ਕਾ ਚੁੱਪ ਰਹੀ ਸੀ। ਹੁਣ ਬੀਬੀਆਂ ਪ੍ਰਤੀ ਓਹੀ ਨਫ਼ਰਤ ਉਸ ਨੂੰ ਦੁੱਖ ਰਹੀ ਹੈ, ਮੈਂ ਸੁਨੀਲ ਗਾਵਸਕਰ ਵੱਲੋਂ ਕ੍ਰਿਕਟ ਵਿਚ ਉਨ੍ਹਾਂ ਨੂੰ ਘੜੀਸੇ ਜਾਣ ਦੀ ਨਿੰਦਿਆ ਕਰਦੀ ਹਾਂ ਪਰ ਸਿਲੈਕਟਿਵ ਫੈਮੀਨਿਜਮ ਵੀ ਚੰਗਾ ਨਹੀਂ ਹੈ।'
ਕੰਗਨਾ ਨੇ ਇਕ ਹੋਰ ਟਵੀਟ ਵਿਚ ਲਿਖਿਆ, 'ਨੈਸ਼ਨਲ ਟੀਵੀ 'ਤੇ ਸੁਨੀਲ ਗਾਵਸਕਰ ਵੱਲੋਂ ਦਿੱਤੇ ਗਏ ਬਿਆਨ ਨੂੰ ਸੈਕਸੁਅਲ ਕੰਟੈਕਸਟ ਵਿਚ ਲਿਆ ਜਾਏਗਾ। ਉਨ੍ਹਾਂ ਨੂੰ ਉਨ੍ਹਾਂ ਦਾ ਨਾਮ ਨਹੀਂ ਲੈਣਾ ਚਾਹੀਦ ਸੀ ਪਰ ਅਨੁਸ਼ਕਾ ਆਪਣੀ ਅਗਲੀ ਫ਼ਿਲਮ ਵਿਚ ਕ੍ਰਿਕਟਰ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਅਤੇ ਉਨ੍ਹਾਂ ਪਤੀ ਨਾਲ ਉਨ੍ਹਾਂ ਦੇ ਅਭਿਆਸ ਦੀਆਂ ਕਈ ਵੀਡੀਓਜ਼ ਮੌਜੂਦ ਹਨ।'
ਦੱਸਣਯੋਗ ਹੈ ਕਿ ਇਹ ਵਿਵਾਦ 24 ਸਤੰਬਰ ਨੂੰ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਂਲੇਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਮੈਚ ਤੋਂ ਬਾਅਦ ਖੜ੍ਹਾ ਹੋਇਆ ਸੀ। ਕਿਉਂਕਿ ਉਸ ਮੈਚ ਵਿਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਅਤੇ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਇਸ ਦੌਰਾਨ ਆਈ.ਪੀ.ਐਲ. 2020 ਦੀ ਕਮੈਂਟਰੀ ਕਰ ਰਹੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਅਨੁਸ਼ਕਾ ਸ਼ਰਮਾ ਦਾ ਨਾਂ ਲੈਂਦੇ ਹੋਏ ਵਿਰਾਟ 'ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਇਸ 'ਤੇ ਸੁਨੀਲ ਗਾਵਸਕਰ ਨੂੰ ਜਵਾਬ ਦਿੱਤਾ ਸੀ।