ਆਪਣੀ ਇਸ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹਨ ਨਵਰਾਜ ਹੰਸ, ਵੀਡੀਓ ਸਾਂਝਾ ਕਰਕੇ ਆਖੀ ਇਹ ਗੱਲ

ਆਪਣੀ ਇਸ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹਨ ਨਵਰਾਜ ਹੰਸ, ਵੀਡੀਓ ਸਾਂਝਾ ਕਰਕੇ ਆਖੀ ਇਹ ਗੱਲ

ਜਲੰਧਰ  — ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਦੀ ਗਾਇਕੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਲਿਖਿਆ ਕਿ 'ਇਸ ਗ੍ਰਹਿ 'ਤੇ ਤੁਸੀਂ ਮੇਰੇ ਪਸੰਦੀਦਾ ਗਾਇਕ ਹੋ ਅਤੇ ਮੈਨੂੰ ਉਮੀਦ ਹੈ ਕਿ ਮੈਂ ਇੱਕ ਤੁਹਾਡੇ ਵਾਂਗ ਗਾਵਾਂਗਾ।'' ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਗਾਇਕੀ ਦੇ ਨਾਲ–ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਮਾਲ ਦਿਖਾ ਚੁੱਕੇ ਹਨ। ਪੰਜਾਬੀ ਮਿਊਜ਼ਿਕ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮ ਉਦਯੋਗ 'ਚ ਵੀ ਉਨ੍ਹਾਂ ਨੇ ਮੱਲਾਂ ਮਾਰੀਆਂ ਹਨ।
ਦੱਸ ਦਈਏ ਕਿ ਗਾਇਕ ਹੰਸ ਰਾਜ ਹੰਸ ਦੇ ਦੋਵੇਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਵਧੀਆ ਗਾਇਕ ਹਨ। ਯੁਵਰਾਜ ਹੰਸ ਗਾਇਕੀ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਸਰਗਰਮ ਹਨ । ਨਵਰਾਜ ਹੰਸ ਹਾਲ ਹੀ ;ਚ ਇੱਕ ਬੱਚੇ ਦੇ ਤਾਇਆ ਬਣੇ ਹਨ ਕਿਉਂਕਿ ਯੁਵਰਾਜ ਅਤੇ ਮਾਨਸੀ ਸ਼ਰਮਾ ਦੇ ਘਰ ਪਿਛਲੇ ਦਿਨੀਂ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਖੁਸ਼ੀ ਵੀ ਨਵਰਾਜ ਹੰਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ ।
ਦੱਸਣਯੋਗ ਹੈ ਕਿ 12 ਮਈ ਨੂੰ ਨਵਰਾਜ ਹੰਸ ਦੀ ਭਾਬੀ ਮਾਨਸੀ ਸ਼ਰਮਾ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਦੀਆਂ ਤਸਵੀਰਾਂ ਅਕਸਰ ਹੀ ਹੰਸ ਪਰਿਵਾਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਾ ਰਹਿੰਦਾ ਹੈ।

super visa