ਓਬੀਸੀ ਦੀ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ

ਓਬੀਸੀ ਦੀ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ

ਨਵੀਂ ਦਿੱਲੀ: ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਐੱਸਐਲਬੀਸੀ ਕਨਵੀਨਰ-ਐੱਨਸੀਟੀ ਦਿੱਲੀ ਦੀ 98ਵੀਂ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਇੱਥੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਐੱਮਡੀ ਤੇ ਸੀਈਓ ਮੁਕੇਸ਼ ਕੁਮਾਰ ਜੈਨ ਨੇ ਕੀਤੀ। ਇਸ ਮੌਕੇ ਆਰਬੀਆਈ ਦੇ ਖੇਤਰੀ ਡਾਇਰੈਕਟਰ ਅਜੈ ਕੁਮਾਰ ਤੇ ਵਿੱਤ ਮੰਤਰਾਲੇ ਦੇ ਵੀ ਕਈ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਮੈਂਬਰ ਬੈਂਕਾਂ ਨੇ ਐੱਨਸੀਟੀ ਦਿੱਲੀ ਨਾਲ ਜੁੜੇ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਗੱਲਬਾਤ ਵਿੱਤੀ ਜਾਗਰੂਕਤਾ ਕੈਂਪ, ਸਾਲਾਨਾ ਕਰੈਡਿਟ ਯੋਜਨਾ, ਰਿਟੇਲ ਕਰਜ਼ਾ ਸਕੀਮ ਤੇ ਫ਼ਸਲ ਬੀਮਾ ਯੋਜਨਾ ’ਤੇ ਹੋਰ ਸਕੀਮਾਂ ’ਤੇ ਕੇਂਦਰਤ ਰਹੀ।

super visa