ਚੀਨ ਦੇ BRI ਪ੍ਰੋਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ ਚ ਨਿਵੇਸ਼ ਦੀ ਤਿਆਰੀ

ਚੀਨ ਦੇ BRI ਪ੍ਰੋਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ ਚ ਨਿਵੇਸ਼ ਦੀ ਤਿਆਰੀ

ਵਾਸ਼ਿੰਗਟਨ-ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਅਮਰੀਕਾ ਨੇ ਚੀਨ ਦੇ ਬੈਲਟ ਐਂਡ ਰੋਡ ਇਨਿਸ਼ੀਏਟੀਵ ਨੂੰ ਟੱਕਰ ਦੇਣ ਲਈ ਦੁਨੀਆ ਦੇ 10 ਵੱਡੇ ਇੰਸਟਰਸਟ੍ਰਰਕਚਰ ਪ੍ਰੋਜੈਕਟ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਿਵੇਸ਼ ਤਹਿਤ ਅਮਰੀਕਾ ਦੇ ਸੇਨੇਗਲ ਅਤੇ ਘਾਨਾ ਵਰਗੇ ਦੇਸ਼ਾਂ 'ਚ ਘਟੋ-ਘੱਟ 10 ਜ਼ਰੂਰੀ ਪ੍ਰੋਜੈਕਟਾਂ ਦੀ ਪਛਾਣ ਕੀਤੀ ਹੈ। ਮਾਮਲੇ ਨੂੰ ਲੈ ਕੇ ਅਮਰੀਕੀ ਅਧਿਕਾਰੀ, ਨਿੱਜੀ ਖੇਤਰ ਦੇ ਮਾਲਕਾਂ ਨਾਲ ਲਗਾਤਾਰ ਬੈਠਕ ਕਰ ਰਹੇ ਹਨ। ਅਧਿਕਾਰੀ ਜੀ-7 ਗਰੁੱਪ ਵੱਲੋਂ ਬਿਲਡ ਫਾਰ ਬੈਟਰ ਵਰਲਡ ਇਨੀਸ਼ੀਏਟੀਵ ਤਹਿਤ ਪ੍ਰੋਜੈਕਟ ਦੀ ਭਾਲ 'ਚ ਜੁੱਟੇ ਹੋਏ ਹਨ।
ਇਨ੍ਹਾਂ ਪ੍ਰੋਜੈਕਟਾਂ ਨੂੰ ਦਸੰਬਰ 'ਚ ਹੋਣ ਵਾਲੇ ਜੀ7 ਦੀ ਬੈਠਕ 'ਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਰਿਪੋਰਟਸ ਮੁਤਾਬਕ ਅਮਰੀਕੀ ਪ੍ਰਤੀਨਿਧੀ ਮੰਡਲ ਨੇ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਇਸ ਮਾਮਲੇ ਨੂੰ ਲੈ ਕੇ ਇਕਵਾਡੋਰ,ਪਾਨਮਾ ਅਤੇ ਕੋਲੰਬੀਆ ਵਰਗੇ ਦੇਸ਼ਾਂ ਦਾ ਦੌਰਾ ਕੀਤਾ ਸੀ। ਅਧਿਕਾਰੀ ਇਕ ਵੀ ਏਸ਼ੀਆਈ ਦੇਸ਼ ਦਾ ਨਾਂ ਲੈਣ ਤੋਂ ਬਚਦੇ ਦਿਖੇ। ਅਧਿਕਾਰੀਆਂ ਨੇ ਕਿਹਾ ਕਿ ਜੀ7 ਦੇਸ਼ਾਂ ਦੀ ਇਸ ਪਹਿਲੀ ਨਾਲ ਵਿਕਾਸਸ਼ੀਲ ਦੇਸ਼ਾਂ ਦੇ ਇੰਫਰਾਸਟ੍ਰਕਚਰ ਪ੍ਰੋਜੈਕਟਸ ਨੂੰ 40 ਟ੍ਰਿਲੀਅਰ ਡਾਲਰ ਤੱਕ ਘੱਟ ਕਰਨਾ ਹੈ ਅਤੇ ਚੀਨ ਵੱਲੋਂ ਸ਼ੁਰੂ ਕੀਤੇ ਗਏ ਕਰਜ ਪ੍ਰਥਾ ਦਾ ਵਿਕਲਪ ਪ੍ਰਦਾਨ ਕਰਨਾ ਹੈ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਅਮਰੀਕਾ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ, ਸਿਹਤ, ਡਿਜੀਟਲ ਤਕਨਾਲੋਜੀ ਆਦਿ 'ਤੇ ਕੰਮ ਕਰਨ ਲਈ ਇਕਵਿਟੀ ਸਟੇਕਸ, ਕਰਜ਼ ਗਾਰੰਟੀ, ਰਾਜਨੀਤਿਕ ਬੀਮਾ, ਗ੍ਰਾਂਟਸ ਆਦਿ ਸਮੇਤ ਅਧਿਕਾਰੀ ਫਾਈਨੈਂਸ਼ੀਅਲ ਦੀ ਪੂਰੀ ਸੀਰੀਜ਼ ਪੇਸ਼ ਕਰੇਗਾ। ਉਨ੍ਹਾਂ ਟੌਪ ਪ੍ਰੋਜੈਕਟਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ 2021 ਦੀ ਸ਼ੁਰੂ 'ਚ ਕੀਤਾ ਜਾ ਸਕਦਾ ਹੈ। ਅਮਰੀਕੀ ਅਧਿਕਾਰੀਆਂ ਨੇ ਸੇਨੇਗਲ ਅਤੇ ਘਾਨਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੀਨ ਦੇ ਉਲਟ ਅਮਰੀਕੀ ਪ੍ਰੋਜੈਕਟਸ ਤਹਿਤ ਕਿਸੇ ਵੀ ਹਾਲਾਤ 'ਚ ਪੋਰਟਸ ਜਾਂ ਏਅਰਪੋਰਟਸ 'ਤੇ ਅਮਰੀਕਾ ਦਾ ਕੰਟਰੋਲ ਹੋ ਸਕੇਗਾ।