ਚੀਨ ਦੇ ਦਬਾਅ ਹੇਠ ਆਏ ਮੋਦੀ: ਰਾਹੁਲ

ਚੀਨ ਦੇ ਦਬਾਅ ਹੇਠ ਆਏ ਮੋਦੀ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਲੱਦਾਖ ਵਿਚ ਐਲ.ਏ.ਸੀ. ਵਿਵਾਦ ਸਿਰਫ ਸਰਹੱਦੀ ਮਸਲਾ ਹੀ ਨਹੀਂ ਸੀ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਛੱਪਨ ਇੰਚ ਦੇ ਅਕਸ' ਨੂੰ ਕਮਜ਼ੋਰ ਕਰਨ ਦੀ ਚੀਨੀ ਕੋਸ਼ਿਸ਼ ਸੀ।
ਇਕ ਹੋਰ ਵੀਡੀਓ ਵਿਚ ਸਰਕਾਰ 'ਤੇ ਹਮਲਾ ਬੋਲਦਿਆਂ ਗਾਂਧੀ ਨੇ ਕਿਹਾ, ‘‘ਐਲ.ਏ.ਸੀ. ਵਿਵਾਦ ਸਿਰਫ਼ ਸਰਹੱਦੀ ਮੁੱਦਾ ਨਹੀਂ ਹੈ। ਇਹ ਭਾਰਤ ਦੇ ਪ੍ਰਧਾਨ ਮੰਤਰੀ ਉੱਤੇ ਦਬਾਅ ਬਣਾਉਣ ਲਈ ਕੀਤਾ ਗਿਆ ਸੀ। ਚੀਨ ਖਾਸ ਤਰੀਕੇ ਨਾਲ ਦਬਾਅ ਬਣਾਉਣ ਦੀ ਸੋਚ ਰਿਹਾ ਹੈ। ਉਹ ਸਮਝਦੇ ਹਨ ਕਿ ਸ੍ਰੀ ਨਰਿੰਦਰ ਮੋਦੀ ਨੂੰ ਇੱਕ ਪ੍ਰਭਾਵਸ਼ਾਲੀ ਰਾਜਨੇਤਾ ਬਣਨ ਲਈ ਆਪਣੇ ‘ਛੱਪਣ ਇੰਚ’ ਦੇ ਵਿਚਾਰ ਦੀ ਰੱਖਿਆ ਕਰਨੀ ਪਏਗੀ। ” ਗਾਂਧੀ ਨੇ ਕਿਹਾ ਕਿ ਚੀਨੀ ਹਮਲੇ ਦੇ ਪਿੱਛੇ “ਅਸਲ ਉਦੇਸ਼” ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੱਸਣਾ ਹੈ ਕਿ ਜੇ ਉਨ੍ਹਾਂ ਨੇ ਜੋ ਕਿਹਾ, ਉਹ ਨਾ ਕੀਤਾ ਤਾਂ ਉਹ ਇੱਕ ਮਜ਼ਬੂਤ ​​ਨੇਤਾ ਵਜੋਂ ਸ੍ਰੀ ਮੋਦੀ ਦੇ ਅਕਸ ਨੂੰ ਖਤਮ ਕਰ ਦੇਵੇਗਾ।
ਰਾਹੁਲ ਨੇ ਪੁੱਛਿਆ, ‘‘ਹੁਣ ਸਵਾਲ ਇਹ ਹੈ ਕਿ, ਸ੍ਰੀ ਮੋਦੀ ਇਸ ਦਾ ਜਵਾਬ ਕਿਵੇਂ ਦੇਣਗੇ। ਕੀ ਉਹ ਚੀਨ ਖ਼ਿਲਾਫ਼ ਕਾਰਵਾਈ ਕਰਨਗੇ? ਕੀ ਉਹ ਚੁਣੌਤੀ ਸਵੀਕਾਰ ਕਰਨਗੇ ਜਾਂ ਨਹੀ, ਕਹਿਣਗੇ ਮੈਂ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ। ਮੈਨੂੰ ਆਪਣੀ ਕੋਈ ਪਰਵਾਹ ਨਹੀਂ, ਮੈਂ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿਆਂਗਾਂ ਜਾਂ ਉਹ ਗੋਢੇ ਟੇਕ ਦੇਣਗੇ?’’
ਉਨ੍ਹਾਂ ਦੋਸ਼ ਲਾਇਆ ਕਿ ਹੁਣ ਤਕ ਪ੍ਰਧਾਨ ਮੰਤਰੀ ਗੋਢੇ ਟੇਕ ਚੁੱਕੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਚਿੰਤਾ ਹੈ ਕਿ ਚੀਨੀ ਅੱਜ ਸਾਢੇ ਇਲਾਕੇ ਵਿੱਚ ਬੈਠੇ ਹਨ ਅਤੇ ਪ੍ਰਧਾਨ ਮੰਤਰੀ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਅਜਿਹਾ ਨਹੀਂ ਹੈ, ਜਿਸ ਤੋਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਅਾਪਣੀ ਚਿੰਤਾ ਹੈ ਤੇ ਉਹ ਆਪਣਾ ਬਚਾਅ ਕਰ ਰਹੇ ਹਨ। ਤੇ ਜੇ ਉਹ ਚੀਨ ਨੂੰ ਇਹ ਸਮਝਣ ਦਾ ਮੌਕਾ ਦਿੰਦੇ ਹਨ ਕਿ ਉਹ ਉਨ੍ਹਾਂ ਦੇ ਅਕਸ ਨੂੰ ਖਤਮ ਕਰ ਸਕਦਾ ਹੈ, ਤਾਂ ਪ੍ਰਧਾਨ ਮੰਤਰੀ ਨੂੰ ਭਾਰਤ ਦਾ ਕੋਈ ਲਾਭ ਨਹੀਂ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੀਨੀ ਰਣਨੀਤਕ ਤੌਰ ’ਤੇ ਕੁਝ ਵੀ ਸੋਚੇ ਸਮਝੇ ਬਗੈਰ ਨਹੀਂ ਕਰਦੇ। ਉਹ ਆਪਣੇ ਮਨ ਵਿੱਚ ਵਿਸ਼ਵ ਦਾ ਖਾਕਾ ਤਿਆਰ ਕਰ ਚੁੱਕੇ ਹਨ ਤੇ ਉਹ ਵਿਸ਼ਵ ਨੂੰ ਆਪਣੇ ਹਿਸਾਬ ਨਾਲ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ।