ਚੀਨੀ ਸਾਮਾਨ ’ਤੇ ਕਸਟਮ ਡਿਊਟੀ ਵਧਾ ਸਕਦੀ ਹੈ ਸਰਕਾਰ, ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ਘੱਟ ਕਰਨ ’ਤੇ ਫੋਕਸ

ਚੀਨੀ ਸਾਮਾਨ ’ਤੇ ਕਸਟਮ ਡਿਊਟੀ ਵਧਾ ਸਕਦੀ ਹੈ ਸਰਕਾਰ, ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ਘੱਟ ਕਰਨ ’ਤੇ ਫੋਕਸ

ਨਵੀਂ ਦਿੱਲੀ - ਲੱਦਾਖ ਦੀ ਗਲਵਾਨ ਘਾਟੀ ’ਚ ਐੱਲ. ਏ. ਸੀ. ’ਤੇ ਹੋਈ ਹਿੰਸਕ ਝੜੱਪ ਤੋਂ ਬਾਅਦ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਹੋਣ ਵਾਲੇ ਕਈ ਸਾਮਾਨਾਂ ’ਤੇ ਕਸਟਮ ਡਿਊਟੀ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਹੁਣ ਤੱਕ ਇਸ ’ਤੇ ਕੋਈ ਆਖਰੀ ਫੈਸਲਾ ਨਹੀਂ ਹੋ ਪਾਇਆ ਹੈ। ਸੂਤਰਾਂ ਮੁਤਾਬਕ ਸਰਕਾਰ ਦਾ ਮੁੱਖ ਫੋਕਸ ਚੀਨ ਵੱਲੋਂ ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ’ਚ ਕਮੀ ਲਿਆਉਣਾ ਹੈ। ਅਜੇ ਮੁੱਖ ਤੌਰ ’ਤੇ ਚੀਨ ਵੱਲੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ ਕਸਟਮ ਡਿਊਟੀ ਵਧਾਉਣ ’ਤੇ ਹੀ ਚਰਚਾ ਚੱਲ ਰਹੀ ਹੈ।
ਭਾਰਤ ਦੀ ਕੁਲ ਦਰਾਮਦ ’ਚ ਚੀਨ ਦੀ ਹਿੱਸੇਦਾਰੀ 14 ਫੀਸਦੀ ਹੈ। ਅਪ੍ਰੈਲ 2019 ਤੋਂ ਫਰਵਰੀ 2020 ’ਚ ਚੀਨ ਤੋਂ ਭਾਰਤ ਲਈ 62.4 ਬਿਲੀਅਨ ਡਾਲਰ ਕਰੀਬ 4.7 ਲੱਖ ਕਰੋਡ਼ ਰੁਪਏ ਦੀਆਂ ਵਸਤਾਂ ਦੀ ਦਰਾਮਦ ਹੋਈ ਹੈ। ਉਥੇ ਹੀ ਭਾਰਤ ਵੱਲੋਂ ਚੀਨ ਲਈ 15.5 ਬਿਲੀਅਨ ਡਾਲਰ ਕਰੀਬ 1.1 ਲੱਖ ਕਰੋਡ਼ ਰੁਪਏ ਦੀਆਂ ਵਸਤਾਂ ਦੀ ਬਰਾਮਦ ਕੀਤੀ। ਚੀਨ ਵੱਲੋਂ ਮੁੱਖ ਰੂਪ ਨਾਲ ਘੜੀ, ਯੂਜਿਕਲ ਸਮੱਗਰੀ, ਖਿਡੌਣੇ, ਖੇਡ ਦਾ ਸਾਮਾਨ, ਫਰਨੀਚਰ, ਮੈਟਰੇਸ, ਪਲਾਸਟਿਕ, ਇਲੈਕਟ੍ਰੀਕਲ ਮਸ਼ੀਨਰੀ, ਇਲੈਕਟ੍ਰਾਨਿਕ ਸਮੱਗਰੀ, ਕੈਮਿਕਲ, ਆਇਰਨ ਐਂਡ ਸਟੀਲ ਉਤਪਾਦ, ਫਰਟੀਲਾਈਜ਼ਰ, ਮਿਨਰਲ ਯੂਲ ਅਤੇ ਮੈਟਲ ਦੀ ਦਰਾਮਦ ਹੁੰਦੀ ਹੈ।

super visa