ਜਨਮਦਿਨ ਮੌਕੇ ਸਤਿੰਦਰ ਸਰਤਾਜ ਨੇ ਗੀਤ ‘ਮਤਵਾਲੀਏ’ ਰਾਹੀਂ ਫੈਨਜ਼ ਨੂੰ ਦਿੱਤਾ ਖੂਬਸੂਰਤ ਤੋਹਫਾ

ਜਨਮਦਿਨ ਮੌਕੇ ਸਤਿੰਦਰ ਸਰਤਾਜ ਨੇ ਗੀਤ ‘ਮਤਵਾਲੀਏ’ ਰਾਹੀਂ ਫੈਨਜ਼ ਨੂੰ ਦਿੱਤਾ ਖੂਬਸੂਰਤ ਤੋਹਫਾ

ਜਲੰਧਰ – ਸੁਰਾਂ ਦੇ ਸਰਤਾਜ ਯਾਨੀ ਕਿ ਸਤਿੰਦਰ ਸਰਤਾਜ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ’ਤੇ ਚਾਹੁਣ ਵਾਲਿਆਂ ਵਲੋਂ ਮਿਲ ਰਹੀਆਂ ਦੁਆਵਾਂ ਦੇ ਬਦਲੇ ਸਤਿੰਦਰ ਸਰਤਾਜ ਨੇ ਫੈਨਜ਼ ਨੂੰ ਇਕ ਖੂਬਸੂਰਤ ਤੋਹਫਾ ਗੀਤ ‘ਮਤਵਾਲੀਏ’ ਰਾਹੀਂ ਦਿੱਤਾ ਹੈ। ‘ਮਤਵਾਲੀਏ’ ਗੀਤ ਸਤਿੰਦਰ ਸਰਤਾਜ ਦੀ ਐਲਬਮ ‘ਸੈਵਨ ਰਿਵਰਜ਼’ ਯਾਨੀ ਕਿ ‘ਦਰਿਆਈ ਤਰਜ਼ਾਂ’ ਦਾ ਹੈ, ਜੋ ਰਾਵੀ ਦਰਿਆ ਨੂੰ ਸਮਰਪਿਤ ਹੈ।
ਗੀਤ ’ਚ ਸਤਿੰਦਰ ਸਰਤਾਜ ਨਾਲ ਮਾਡਲ ਦਿਲਜੋਤ ਨਜ਼ਰ ਆ ਰਹੀ ਹੈ ਤੇ ਦੋਵਾਂ ਦੀ ਕੈਮਿਸਟਰੀ ਵੀ ਗੀਤ ’ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਤੇ ਤਰਜ਼ ਵੀ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਹੈ।
ਗੀਤ ਨੂੰ ਬੀਟ ਮਨਿਸਟਰ ਵਲੋਂ ਸੰਗੀਤ ਦਿੱਤਾ ਗਿਆ ਹੈ। ਵੀਡੀਓ ਨਵਰਾਜ ਰਾਜਾ ਨੇ ਬਣਾਈ ਹੈ। ਗੀਤ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਇਹ ਗੀਤ ਯੂਟਿਊਬ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।