ਸੁਸ਼ਾਂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਨੇ ਕੀਤੇ ਕਈ ਖੁਲਾਸੇ, ਇਸ ਸ਼ਖਸ ਨੇ ਬਣਾਇਆ ਸੀ ਉਸ ਤੇ ਦਬਾਅ

ਸੁਸ਼ਾਂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਨੇ ਕੀਤੇ ਕਈ ਖੁਲਾਸੇ, ਇਸ ਸ਼ਖਸ ਨੇ ਬਣਾਇਆ ਸੀ ਉਸ ਤੇ ਦਬਾਅ

ਮੁੰਬਈ  — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਫ਼ਿਲਮ ਉਦਯੋਗ 'ਚ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਪੂਰਾ ਫ਼ਿਲਮ ਉਦਯੋਗ ਦੋ ਖੇਮਿਆਂ 'ਚ ਵੰਡ ਗਿਆ ਹੈ। ਇਸ ਲੜਾਈ 'ਚ ਹੁਣ ਕੰਗਨਾ ਰਣੌਤ ਵੀ ਸ਼ਾਮਲ ਹੋ ਗਈ ਹੈ। ਕੰਗਨਾ ਪਹਿਲਾਂ ਹੀ ਆਪਣੇ ਸੁਭਾਅ ਅਤੇ ਆਪਣੇ ਸ਼ਬਦਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਪਰਵੀਨ ਬੌਬੀ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਤੁਲਨਾ ਕਰਨ ਲਈ ਮਹੇਸ਼ ਭੱਟ 'ਤੇ ਫੁੱਟਣ ਤੋਂ ਬਾਅਦ, ਉਸ ਨੇ ਹੁਣ ਆਪਣਾ ਸੰਘਰਸ਼ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੀ ਸੁਸ਼ਾਂਤ ਵਾਂਗ ਹੀ ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਨੇ ਕਿਹਾ ਕਿ, ਇਕ ਵਾਰ ਜਾਵੇਦ ਅਖ਼ਤਰ ਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਅਤੇ ਮੈਨੂੰ ਕਿਹਾ ਸੀ ਕਿ ਰਾਕੇਸ਼ ਰੌਸ਼ਨ ਅਤੇ ਉਸ ਦਾ ਪਰਿਵਾਰ ਬਹੁਤ ਵੱਡੇ ਲੋਕ ਹਨ। ਜੇ ਤੂੰ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗੀ ਤਾਂ ਤੇਰੇ ਕੋਲ ਕੋਈ ਜਗ੍ਹਾ ਨਹੀਂ ਹੋਵੇਗੀ। ਉਹ ਤੈਨੂੰ ਜੇਲ੍ਹ 'ਚ ਸੁੱਟ ਦੇਣਗੇ ਅਤੇ ਆਖਰਕਾਰ ਤੇਰੇ ਕੋਲ ਇੱਕੋ ਰਸਤਾ ਬਚੇਗਾ ਅਤੇ ਉਹ ਹੈ ਤਬਾਹੀ। ਤੂੰ ਖ਼ੁਦਕੁਸ਼ੀ ਕਰੇਗੀ। ਇਹ ਉਨ੍ਹਾਂ ਦੇ ਸ਼ਬਦ ਸਨ। 
ਉਸ ਨੇ ਅੱਗੇ ਕਿਹਾ, 'ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ' ਫ਼ਿਲਮ ਤੋਂ ਬਾਅਦ ਸਲਮਾਨ ਖਾਨ ਵਰਗੇ ਲੋਕਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਕੌਣ? ਹਰ ਕੋਈ ਜਾਣਦਾ ਸੀ ਕਿ ਸੁਸ਼ਾਂਤ ਕੌਣ ਹੈ। ਸਾਨੂੰ ਇਹ ਸਭ ਰੋਕਣ ਦੀ ਲੋੜ ਹੈ।

super visa