ਸਟਾਰ ਖਿਡਾਰੀਆਂ ਦੇ ਬਿਨਾਂ ਖੇਡ ਰਹੇ PSG ਨੂੰ ਪਹਿਲੇ ਮੈਚ ਚ ਮਿਲੀ ਹਾਰ

ਸਟਾਰ ਖਿਡਾਰੀਆਂ ਦੇ ਬਿਨਾਂ ਖੇਡ ਰਹੇ PSG ਨੂੰ ਪਹਿਲੇ ਮੈਚ ਚ ਮਿਲੀ ਹਾਰ

ਪੈਰਿਸ  : ਆਪਣੇ ਸਟਾਰ ਖਿਡਾਰੀਆਂ ਦੇ ਬਿਨਾਂ ਖੇਡ ਰਹੇ ਮੌਜੂਦਾ ਚੈਂਪੀਅਨ ਪੈਰਿਸ ਸੈਂਟ ਜਰਮੇਨ (ਪੀ.ਐੱਸ.ਜੀ.) ਨੂੰ ਫਰਾਂਸੀਸੀ ਫੁੱਟਬਾਲ ਲੀਗ ਦੇ ਆਪਣੇ ਪਹਿਲੇ ਮੈਚ ਵਿਚ ਦੂਜੀ ਡਿਵੀਜਨ ਤੋਂ ਸਿਖ਼ਰ ਸ਼੍ਰੇਣੀ ਵਿਚ ਜਗ੍ਹਾ ਬਣਾਉਣ ਵਾਲੇ ਲੈਂਸ ਦੇ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਣਾ ਪਿਆ।
ਲੈਂਸ ਵੱਲੋਂ ਸਟਰਾਈਕਰ ਇਗਨੈਟਿਅਸ ਗਨਾਗੋ ਨੇ 57ਵੇਂ ਮਿੰਟ ਵਿਚ ਪੀ.ਐੱਸ.ਜੀ ਦੇ ਤੀਜੀ ਪਸੰਦ ਦੇ ਗੋਲਕੀਪਰ ਮਾਰਸਿਨ ਬੁਲਕਾ ਦੀ ਗਲਤੀ ਦਾ ਫ਼ਾਇਦਾ ਚੁੱਕ ਕੇ ਗੋਲ ਦਾਗਿਆ, ਜੋ ਆਖ਼ੀਰ ਵਿਚ ਨਿਰਣਾਇਕ ਸਾਬਤ ਹੋਇਆ। ਬੁਲਕਾ ਨੇ ਆਪਣੇ ਸਾਥੀ ਮਾਰਕੋ ਵੇਰਾਟੀ ਨੂੰ ਗੇਂਦ ਦੇਣ ਦੀ ਬਜਾਏ ਉਸ ਨੂੰ ਗਨਾਓ ਵੱਲ ਵਧਾ ਦਿੱਤਾ ਸੀ। ਪੀ.ਐੱਸ.ਜੀ. ਨੂੰ ਇਸ ਮੈਚ ਵਿਚ ਆਪਣੇ ਸਟਾਰ ਖਿਡਾਰੀਆਂ ਕੀਲੀਅਨ ਐਮਬਾਪੇ, ਨੇਮਾਰ ਅਤੇ 5 ਹੋਰ ਦੀ ਕਮੀ ਖਲੀ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਵਿੱਚ ਵਿੰਗਰ ਅੰਜੇਲ ਡਿ ਮਾਰੀਆ ਵੀ ਸ਼ਾਮਲ ਹੈ।

super visa