ਸਹੀ ਸਮੇਂ ’ਤੇ ਲਏ ਗਏ ਸਹੀ ਫ਼ੈਸਲਿਆਂ ਨਾਲ ਮੁਲਕ ’ਚ ਹਾਲਾਤ ਬਿਹਤਰ: ਮੋਦੀ

ਸਹੀ ਸਮੇਂ ’ਤੇ ਲਏ ਗਏ ਸਹੀ ਫ਼ੈਸਲਿਆਂ ਨਾਲ ਮੁਲਕ ’ਚ ਹਾਲਾਤ ਬਿਹਤਰ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਖਿਲਾਫ਼ ਜੰਗ ’ਚ ਸਹੀ ਸਮੇਂ ’ਤੇ ਲਏ ਗਏ ਸਹੀ ਫ਼ੈਸਲਿਆਂ ਕਾਰਨ ਭਾਰਤ ਹੋਰ ਮੁਲਕਾਂ ਨਾਲੋਂ ਕਿਤੇ ਵੱਧ ਬਿਹਤਰ ਹਾਲਤ ’ਚ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਸਿੱਝਣ ਲਈ ਸਿਹਤ ਬੁਨਿਆਦੀ ਢਾਂਚੇ ’ਚ ਤੇਜ਼ੀ ਦਿਖਾਈ ਗਈ ਹੈ। ਨੋਇਡਾ, ਮੁੰਬਈ ਅਤੇ ਕੋਲਕਾਤਾ ’ਚ ਕੋਵਿਡ-19 ਟੈਸਟਿੰਗ ਕੇਂਦਰਾਂ ਦਾ ਆਨਲਾਈਨ ਉਦਘਾਟਨ ਕਰਨ ਮਗਰੋਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ’ਚ ਵਸੀਲੇ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋਰਨਾਂ ਮੁਲਕਾਂ ਦੇ ਮੁਕਾਬਲੇ ’ਚ ਕਰੋਨਾਵਾਇਰਸ ਨਾਲ ਬਹੁਤ ਘੱਟ ਮੌਤਾਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ’ਚ 11 ਹਜ਼ਾਰ ਕੋਵਿਡ ਕੇਂਦਰ ਹਨ ਅਤੇ 11 ਲੱਖ ਤੋਂ ਜ਼ਿਆਦਾ ਇਕਾਂਤਵਾਸ ਬੈੱਡ ਹਨ। ਮੁਲਕ ’ਚ ਹੁਣ 1300 ਲੈਬਾਂ ’ਚ ਕੋਵਿਡ ਦੇ ਟੈਸਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜ ਲੱਖ ਤੋਂ ਵੱਧ ਟੈਸਟ ਹੋ ਰਹੇ ਹਨ ਅਤੇ ਇਹ ਸਮਰੱਥਾ ਆਉਂਦੇ ਹਫ਼ਤਿਆਂ ’ਚ 10 ਲੱਖ ਕਰਨ ਦੀਆਂ ਕੋਸ਼ਿਸ਼ਾਂ ਹਨ। ਉਨ੍ਹਾਂ ਲੋਕਾਂ ਨੂੰ ਆਉਂਦੇ ਤਿਉਹਾਰਾਂ ਮੌਕੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। 

super visa