ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਲਖਵਿੰਦਰ ਵਡਾਲੀ ਨੂੰ ਤੋਹਫ਼ੇ ’ਚ ਦਿੱਤੀ ਮਹਿੰਗੀ ਘੜੀ

ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਲਖਵਿੰਦਰ ਵਡਾਲੀ ਨੂੰ ਤੋਹਫ਼ੇ ’ਚ ਦਿੱਤੀ ਮਹਿੰਗੀ ਘੜੀ

ਚੰਡੀਗੜ੍ਹ : ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੂੰ ਕ੍ਰਿਕੇਟ ਦੀ ਦੁਨੀਆ ਵਿਚ ਗੱਬਰ ਕਿਹਾ ਜਾਂਦਾ ਹੈ। ਗੱਬਰ ਸ਼ਿਖਰ ਧਵਨ ਪੰਜਾਬੀ ਗੀਤਾਂ ਅਤੇ ਗਾਇਕਾਂ ਦੇ ਕਾਫ਼ੀ ਸ਼ੌਕੀਨ ਹਨ।ਅਕਸਰ ਸ਼ਿਖਰ ਧਵਨ ਨੂੰ ਪੰਜਾਬੀ ਗਾਣੇ ਸੁਣਦੇ, ਸ਼ੇਅਰ ਕਰਦੇ ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਦੇਖਿਆ ਗਿਆ ਹੈ। ਹਾਲ ਹੀ ਵਿਚ ਕ੍ਰਿਕੇਟਰ ਸ਼ਿਖਰ ਧਵਨ ਦੇ ਆਪਣੇ ਦਿੱਲੀ ਵਾਲੇ ਘਰ ਵਿਚ ਇਕ ਪ੍ਰਾਈਵੇਟ ਪਾਰਟੀ ਰੱਖੀ ਸੀ, ਜਿਸ 'ਚ ਪਾਰਟੀ ਨੂੰ ਮਿਊਜ਼ਿਕਲ ਬਣਾਉਣ ਲਈ ਸ਼ਿਖਰ ਨੇ ਪੰਜਾਬੀ ਫ਼ੋਕ ਤੇ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਸਦਾ ਦਿੱਤਾ ਸੀ। ਲਖਵਿੰਦਰ ਵਡਾਲੀ ਨੇ ਇਸ ਸ਼ਾਮ ਲਈ ਸ਼ਿਖਰ ਦੇ ਘਰ ਪਹੁੰਚ ਆਪਣੀ ਰੂਹਾਨੀ ਆਵਾਜ਼ ਨਾਲ ਰੌਣਕਾਂ ਲਾਈਆਂ। ਆਪਣੇ ਗੀਤਾਂ ਨਾਲ ਲਖਵਿੰਦਰ ਵਡਾਲੀ ਨੇ ਸਭ ਨੂੰ ਨੱਚਣ 'ਤੇ ਮਜ਼ਬੂਰ ਕਰ ਦਿੱਤਾ।
ਸ਼ਿਖਰ ਦੇ ਨਾਲ ਤਸਵੀਰਾਂ ਨੂੰ ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਸ਼ੇਅਰ ਕਰ ਲਖਵਿੰਦਰ ਵਡਾਲੀ ਨੇ ਲਿਖਿਆ , ਤੁਹਾਡੇ ਪਿਆਰ ਤੇ ਸਤਿਕਾਰ ਲਈ ਬਹੁਤ ਬਹੁਤ ਸ਼ੁਕਰੀਆ ਸ਼ਿਖਰ। ਇਸਦੇ ਨਾਲ ਹੀ ਸ਼ਿਖਰ ਧਵਨ ਨੇ ਲਖਵਿੰਦਰ ਵਡਾਲੀ ਨੂੰ ਤੋਹਫੇ ਦੇ ਵਿਚ ਇਕ ਲਗਜ਼ਰੀ ਘੜੀ ਦਿੱਤੀ ਹੈ।ਜਿਸਦੀ ਕੀਮਤ ਤਕਰੀਬਨ 2 ਲੱਖ ਰੁਪਏ ਹੈ।
ਸ਼ਿਖਰ ਧਵਨ ਨੇ ਲਖਵਿੰਦਰ ਵਡਾਲੀ ਨੂੰ ਦਿੱਤੀ ਘੜੀ
ਸ਼ਿਖਰ ਧਵਨ ਦੀ ਇਸ ਪ੍ਰਾਈਵੇਟ ਪਾਰਟੀ 'ਚ ਪੰਜਾਬੀ ਕਲਾਕਾਰਾਂ ਵਿਚੋ ਸਿਰਫ ਲਖਵਿੰਦਰ ਵਡਾਲੀ ਹੀ ਨਹੀਂ ਸੀ ਬਲਿਕੀ ਲਖਵਿੰਦਰ ਦੇ ਨਾਲ-ਨਾਲ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਵੀ ਸ਼ਿਰਕਤ ਕੀਤੀ ਸੀ। ਅੰਮ੍ਰਿਤ ਮਾਨ ਤੇ ਸ਼ਿਖਰ ਧਵਨ ਅਕਸਰ ਹੀ ਇਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸ਼ਿਖਰ ਧਵਨ ਨੂੰ ਕਈ ਵਾਰ ਅੰਮ੍ਰਿਤ ਮਾਨ ਦੇ ਗੀਤਾਂ 'ਤੇ ਵੀਡੀਓ ਅਪਲੋਡ ਕਰਦੇ ਹੋਏ ਦੇਖਿਆ ਗਿਆ ਹੈ। ਪਾਰਟੀ ਵਿਚ ਇਹ ਦੋਵੇਂ ਲਖਵਿੰਦਰ ਵਡਾਲੀ ਦੇ ਗੀਤਾਂ 'ਤੇ ਨੱਚਦੇ ਹੋਏ ਨਜ਼ਰ ਆਏ।