ਫ਼ਿਲਮ ‘ਵੈੱਨ ਵੁਈ ਪਰੇਅ’ ਦਾ ਨਿਰਦੇਸ਼ਨ ਕਰੇਗਾ ਜੇਮੀ ਫੋਕਸ

ਫ਼ਿਲਮ ‘ਵੈੱਨ ਵੁਈ ਪਰੇਅ’ ਦਾ ਨਿਰਦੇਸ਼ਨ ਕਰੇਗਾ ਜੇਮੀ ਫੋਕਸ

ਆਸਕਰ ਜੇਤੂ ਜੇਮੀ ਫੋਕਸ ਵਿਸ਼ਵਾਸ ’ਤੇ ਆਧਾਰਿਤ ਫ਼ਿਲਮ ‘ਵੈੱਨ ਵੀ ਪਰੇਅ’ ਦਾ ਨਿਰਦੇਸ਼ਨ ਕਰਨ ਲਈ ਤਿਆਰ-ਬਰ-ਤਿਆਰ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸਿਨੇਮਾ ਲਿਬਰੇ ਅਤੇ ਹਾਂਗਕਾਂਗ ਆਧਾਰਿਤ ਫਲਾਈਟ ਟੂ ਫੇਮ ਫਿਲਮਜ਼ ਸਾਂਝੇ ਤੌਰ ’ਤੇ ਕਰਨਗੇ। ਜ਼ਿਕਰਯੋਗ ਹੈ ਕਿ ਫੋਕਸ ਦੀ ਇਹ ਦੂਜੀ ਫ਼ਿਲਮ ਹੈ ਜੋ ਉਹ ਨਿਰਦੇਸ਼ਿਤ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ‘ਆਲ ਸਟਾਰ ਵੀਕੈਂਡ’ ਬਣਾਈ ਸੀ ਜੋ ਅਜੇ ਰਿਲੀਜ਼ ਹੋਣੀ ਬਾਕੀ ਹੈ। ਡੈੱਡਲਾਈਨ ਦੀ ਰਿਪੋਰਟ ਮੁਤਾਬਕ ਇਸ ਅਦਾਕਾਰਾ ਨੇ ਡੋਨਰਡ ਰੇਅ ਕਾਲਡਵੈੱਲ ਨਾਲ ਰਲ ਕੇ ਪਟਕਥਾ ਲਿਖੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ‘ਵੈੱਨ ਵੁਈ ਪਰੇਅ’ ਦੋ ਭਰਾਵਾਂ ਦੀ ਕਹਾਣੀ ’ਤੇ ਆਧਾਰਿਤ ਹੈ ਜੋ ਵੱਖ-ਵੱਖ ਗਿਰਜਾਘਰਾਂ ਵਿੱਚ ਪਾਦਰੀ ਬਣ ਜਾਂਦੇ ਹਨ।

super visa