ਪੰਜਾਬ ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਐਤਵਾਰ ਨੂੰ ਰੱਦ ਹੋਈਆਂ ਇਹ ਰੇਲ ਗੱਡੀਆਂ

ਪੰਜਾਬ ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਐਤਵਾਰ ਨੂੰ ਰੱਦ ਹੋਈਆਂ ਇਹ ਰੇਲ ਗੱਡੀਆਂ

ਨਵੀਂ ਦਿੱਲੀ — ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 'ਕਿਸਾਨ ਬਿੱਲ' ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਪੰਜਾਬ ਦੇ ਕਿਸਾਨ ਹੁਣ ਆਪਣਾ ਵਿਰੋਧ ਟ੍ਰੇਨਾਂ ਨੂੰ ਰੋਕ ਕੇ ਜ਼ਾਹਰ ਕਰ ਰਹੇ ਹਨ ਜਿਸ ਦਾ ਅਸਰ ਰੇਲ ਆਵਾਜਾਈ 'ਤੇ ਵੀ ਪਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਵਿਚ ਟਰੇਨ ਸੇਵਾ 'ਚ ਰੁਕਾਵਟ ਆ ਰਹੀ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ 4 ਅਕਤੂਬਰ ਨੂੰ ਕੁਝ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਦੇ ਰੂਟ ਵਿਚ ਬਦਲਾਅ ਕੀਤਾ ਹੈ, ਕੁਝ ਟ੍ਰੇਨਾਂ ਕੈਂਸਲ ਕੀਤੀਆਂ ਹਨ ਅਤੇ ਕੁਝ ਟ੍ਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। 
ਪ੍ਰਦਰਸ਼ਨ ਕਾਰਨ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਕਿਸਾਨ ਰੇਲ ਪਟੜੀਆਂ 'ਤੇ ਇਕੱਠੇ ਹੋ ਕੇ ਬੈਠ ਗਏ ਹਨ। 31 ਕਿਸਾਨ ਯੂਨੀਅਨਾਂ ਹਾਲ ਹੀ ਵਿਚ ਪਾਸ ਕੀਤੇ ਕਾਨੂੰਨਾਂ ਵਿਰੁੱਧ ਰੋਸ ਨੂੰ ਹੋਰ ਤੇਜ਼ ਕਰਨ ਲਈ ਇਕਜੁੱਟ ਹੋਏ ਹਨ ਅਤੇ ਉਹ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਚਲਾ ਰਹੇ ਹਨ।