ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ

ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ

ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਮੀਟਿੰਗ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ 'ਚ ਲੁਧਿਆਣਾ ਅਤੇ ਅੰਮ੍ਰਿਤਸਰ ਨਹਿਰਾਂ ਦੇ ਪਾਣੀ ਨੂੰ ਲੋਕਾਂ ਦੇ ਇਸਤੇਮਾਲ ਲਈ ਸਪਲਾਈ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ 'ਚ ਵਰਲਡ ਬੈਂਕ, ਆਈ. ਬੀ. ਆਰ. ਡੀ. ਮਦਦ ਕਰੇਗਾ।
ਇਸ ਪ੍ਰਾਜੈਕਟ ਦੇ ਲਈ ਵਰਲਡ ਬੈਂਕ 70 ਫ਼ੀਸਦੀ, ਜਦੋਂ ਕਿ ਪੰਜਾਬ ਸਰਕਾਰ ਆਪਣਾ 30 ਫ਼ੀਸਦੀ ਯੋਗਦਾਨ ਪਾਵੇਗੀ। ਪਾਣੀ ਨੂੰ ਰੀਟਰੀਟ ਕਰਕੇ ਇਸਤੇਮਾਲ ਕਰਨ ਯੋਗ ਬਣਾਉਣ ਲਈ 2 ਪ੍ਰਾਜੈਕਟ ਵੀ ਲਾਏ ਜਾਣਗੇ ਅਤੇ ਇਸ ਦੇ ਲਈ ਅੰਮ੍ਰਿਤਸਰ 'ਚ ਪਹਿਲਾਂ ਹੀ ਥਾਂ ਤੈਅ ਕਰਨ ਲਈ ਗਈ ਹੈ, ਜੋ ਕਿ 40 ਏਕੜ 'ਚ ਹੋਵੇਗੀ, ਜਿਸ ਦੀ ਕੀਮਤ 36.40 ਕਰੋੜ ਹੈ ਅਤੇ ਲੁਧਿਆਣਾ 'ਚ ਰਾਮਪੁਰਾ ਪਿੰਡ ਨੇੜੇ ਦੇਖੀ ਗਈ ਜ਼ਮੀਨ ਅਜੇ ਐਕੁਆਇਰ ਨਹੀਂ ਕੀਤੀ ਗਈ ਹੈ।