ਪਹਿਲੀ ਵਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਦਿਖਾਇਆ ਪੁੱਤਰ ਦਾ ਮੂੰਹ

ਪਹਿਲੀ ਵਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਦਿਖਾਇਆ ਪੁੱਤਰ ਦਾ ਮੂੰਹ

ਜਲੰਧਰ  — ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਆਪਣੇ ਪੁੱਤਰ ਹਰੀਦਾਨ ਯੁਵਰਾਜ ਹੰਸ ਦੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਹਰੀਦਾਨ ਦੀ ਸ਼ਕਲ/ਮੂੰਹ ਵੀ ਵਿਖਾਈ ਦੇ ਰਿਹਾ ਹੈ। ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਸਵੀਰ 'ਚ ਮਾਨਸੀ ਸ਼ਰਮਾ ਨੇ ਹਰੀਦਾਨ ਨੂੰ ਗੋਦ 'ਚ ਚੁੱਕਿਆ ਹੋਇਆ ਹੈ ਅਤੇ ਦੂਜੀ ਤਸਵੀਰ 'ਚ ਯੁਵਰਾਜ ਹੰਸ ਵਿਖਾਈ ਦੇ ਰਹੇ ਹਨ। ਇਕ ਹੋਰ ਤਸਵੀਰ 'ਚ ਯੁਵਰਾਜ ਪੁੱਤਰ ਹਰੀਦਾਨ ਨਾਲ ਸੁੱਤੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਹਰੀਦਾਨ ਦੀਆਂ ਯੁਵਰਾਜ ਹੰਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ, ਉਨ੍ਹਾਂ 'ਚ ਹਰੀਦਾਨ ਦਾ ਕਦੇ ਵੀ ਚਿਹਰਾ ਨਹੀਂ ਵਿਖਾਇਆ ਗਿਆ ਸੀ। ਇਸ ਦਾ ਕਾਰਨ ਵੀ ਯੁਵਰਾਜ ਹੰਸ ਨੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਸੀ।
ਯੁਵਰਾਜ ਹੰਸ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਵਾਲਿਆਂ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਮਨਾ ਕੀਤਾ ਹੋਇਆ ਹੈ ਕਿਉਂਕਿ ਉਹ ਆਖਦੇ ਹਨ ਕਿ ਜਦੋਂ ਤੱਕ ਹਰੀਦਾਨ 40 ਦਿਨਾਂ ਦਾ ਨਹੀਂ ਹੋ ਜਾਂਦਾ ਇਸ ਦਾ ਚਿਹਰਾ ਜਨਤਕ ਨਹੀਂ ਦਿਖਾਇਆ ਜਾਵੇਗਾ। ਸ਼ਾਇਦ ਇਸੇ ਲਈ ਹਰੀਦਾਨ ਦਾ ਦੋਹਾਂ ਨੇ ਚਿਹਰਾ ਦਿਖਾਇਆ ਹੈ ।

super visa