ਧਰਮਿੰਦਰ ਦੇ ਘਰ ਤੱਕ ਪੁੱਜਾ ‘ਕੋਰੋਨਾ’, 3 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਧਰਮਿੰਦਰ ਦੇ ਘਰ ਤੱਕ ਪੁੱਜਾ ‘ਕੋਰੋਨਾ’, 3 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਨਵੀਂ ਦਿੱਲੀ  — ਦੇਸ਼ ’ਚ ਕੋਵਿਡ 19 ਦਾ ਅਸਰ ਇਕ ਵਾਰ ਫ਼ਿਰ ਤੋਂ ਵਧਦਾ ਜਾ ਰਿਹਾ ਹੈ। ਆਮਿਰ ਖ਼ਾਨ ਤੋਂ ਬਾਅਦ ਹੁਣ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਸਟਾਫ਼ ਨੂੰ ਕੋਰੋਨਾ ਹੋਣ ਦੀ ਖ਼ਬਰ ਆਈ ਹੈ। ਧਰਮਿੰਦਰ ਦੇ ਸਟਾਫ਼ ਦੇ 3 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਸ ਬਾਰੇ ਇਕ ਸੂਤਰ ਨੇ ਦੱਸਿਆ, ‘ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਪ੍ਰਸੀਜਰ ਨੂੰ ਫਾਲੋ ਕੀਤਾ ਜਾ ਰਿਹਾ ਹੈ। ਦਿਓਲ ਪਰਿਵਾਰ ਪਹਿਲਾਂ ਤੋਂ ਹੀ ਕਾਫ਼ੀ ਸੁਚੇਤ ਹੈ। ਕੋਰੋਨਾ ਦੀ ਦੂਜੀ ਲਹਿਰ ਬਹੁਤ ਰਹੱਸਮਈ ਹੈ। ਸੂਤਰ ਨੇ ਕਿਹਾ ਹੈ ਕਿ ‘ਉਮੀਦ ਕਰਦੇ ਹਾਂ ਕਿ ਸਾਰੇ ਪਾਜ਼ੇਟਿਵ ਆਏ ਕਰਮਚਾਰੀ ਜਲਦ ਠੀਕ ਹੋ ਜਾਣਗੇ। ਬਸ ਇਹ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚਣਾ ਚਾਹੀਦਾ, ਜਿਹੜੇ ਪਿਛਲੇ ਦਿਨਾਂ ਤੋਂ ਆਲੇ-ਦੁਆਲੇ ਸਨ। ਧਰਮ ਜੀ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੰਕ੍ਰਮਿਤ ਸਟਾਫ਼ ਨੂੰ ਇਕਾਂਤਵਾਸ ਕਰ ਦਿੱਤਾ ਹੈ।’ 
ਦੱਸ ਦਈਏ ਕਿ ਧਰਮਿੰਦਰ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਲੋਨਾਵਾਲਾ ਸਥਿਤ ਫਾਰਮਹਾਊਸ ’ਚ ਰਹਿ ਰਹੇ ਸਨ ਪਰ ਅੱਜ ਉਹ ਮੁੰਬਈ ’ਚ ਹੈ। ਜਦੋਂ ਇਸ ਬਾਰੇ ਧਰਮਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੰਫਰਮ ਕਰਦੇ ਹੋਏ ਕਿਹਾ, ‘ਮੈਂ ਵੈਕਸੀਨ ਲਗਵਾਈ ਸੀ ਅਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਕੋਵਿਡ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਸ਼ਾਮ ਤੱਕ ਆਉਣ ਦੀ ਉਮੀਦ ਹੈ।’
ਇਹ ਸਿਤਾਰੇ ਹੋਏ ਕੋਵਿਡ ਪੌਜ਼ੇਟਿਵ
ਆਮਿਰ ਤੇ ਰਮੇਸ਼ ਤੋਂ ਇਲਾਵਾ ਹਾਲ ਹੀ ’ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ ਤੇ ਸਤੀਸ਼ ਕੌਸ਼ਿਕ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ।