ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਦੇ ਪਿਤਾ ਨਾਲ ਦਿਹਾੜੇ ਹੋਈ ਲੁੱਟ

ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਦੇ ਪਿਤਾ ਨਾਲ ਦਿਹਾੜੇ ਹੋਈ ਲੁੱਟ

ਜਲੰਧਰ  — ਹਾਲ ਹੀ ਵਿਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਕਜ਼ਨ ਦੇ ਪਿਤਾ ਨਾਲ ਲੁੱਟ-ਖੋਹ ਹੋਈ ਹੈ। ਇਸਦੀ ਜਾਣਕਾਰੀ ਉਨ੍ਹਾਂ ਦੀ ਚਚੇਰੀ ਭੈਣ ਮੀਰਾ ਚੋਪੜਾ ਨੇ ਆਪਣੇ ਇਕ ਟਵੀਟ ਵਿਚ ਦਿੱਤੀ। ਦਰਅਸਲ ਮੀਰਾ ਚੋਪੜਾ ਦੇ ਪਿਤਾ ਪੁਲਸ ਕਲੋਨੀ ਵਿਚ ਸੈਰ ਕਰਨ ਗਏ ਸਨ ਅਤੇ ਕੁਝ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਉਨ੍ਹਾਂ ਦਾ ਫੋਨ ਖੋਹ ਲਿਆ। ਮੀਰਾ ਚੋਪੜਾ ਨੇ ਇਸ ਘਟਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਕੇ ਸਵਾਲ ਪੁੱਛਿਆ ਕਿ ਤੁਸੀਂ ਸੇਫ ਦਿੱਲੀ ਦਾ ਦਾਅਵਾ ਕਰਦੇ ਹੋ।
ਇਸ ਤੋਂ ਬਾਅਦ ਉਨ੍ਹਾਂ ਦੇ ਟਵੀਟ ਦਾ ਰਿਪਲਾਈ ਕਰਦੇ ਹੋਇਆ ਦਿੱਲੀ ਪੁਲਸ ਨੇ ਘਟਨਾਸਥਾਨ ਦੀ ਜਾਣਕਾਰੀ ਦੇਣ ਨੂੰ ਕਿਹਾ। ਨਾਰਥ ਵੇਸਟ ਦਿੱਲੀ ਦੇ ਮਾਡਲ ਟਾਊਨ ਥਾਣੇ ਵਿਚ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।    
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਨੇ ਫਿਲਮ 'ਗੈਂਗ ਆਫ ਘੋਸਟਸ' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ '1920 ਲੰਡਨ' ਅਤੇ 'ਧਾਰਾ 375' ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਮੀਰਾ ਹਿੰਦੀ ਫ਼ਿਲਮਾਂ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿਚ ਕੰਮ ਕੀਤਾ ਹੈ।   

ad