ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋਏ ਅਮਿਤਾਭ, ਦੋਸਤ 'ਚਿੰਟੂ' ਲਈ ਆਖੀ ਇਹ ਗੱਲ

ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋਏ ਅਮਿਤਾਭ, ਦੋਸਤ 'ਚਿੰਟੂ' ਲਈ ਆਖੀ ਇਹ ਗੱਲ

ਮੁੰਬਈ  — ਇਰਫਾਨ ਕਾਹਨ ਅਤੇ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੇ 2 ਮਹਾਨ ਕਲਾਕਾਰ ਹਮੇਸ਼ਾ ਲਈ ਗੁਆ ਲਏ ਹਨ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੋਵੇ ਹੀ ਨਾ ਸਿਰਫ ਆਪਣੇ ਦਮਦਾਰ ਅਭਿਨੈ ਲਈ ਜਾਣੇ ਜਾਂਦੇ ਸਨ ਸਗੋਂ ਆਪਣੇ ਬੇਬਾਕ ਅੰਦਾਜ਼ ਲਈ ਵੀ ਮਸ਼ਹੂਰ ਸਨ। ਦੋਵਾਂ ਦਾ ਅਚਾਨਕ ਅਲਵਿਦਾ ਕਹਿਣਾ ਫੈਨਜ਼ ਦੇ ਨਾਲ-ਨਾਲ ਸਿਤਾਰਿਆਂ ਨੂੰ ਝਟਕਾ ਦੇ ਗਿਆ ਹੈ। ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਨੂੰ ਯਾਦ ਕਰਨ ਦਾ ਸਿਲਸਿਲਾ ਹਾਲੇ ਤਕ ਜਾਰੀ ਹੈ। 
ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਿੰਦੀ ਫਿਲਮ ਜਗਤ ਤੇ ਦੁਨੀਆ ਭਰ ਦੇ 85 ਕਲਾਕਾਰਾਂ ਨੇ ਮਿਲ ਕੇ 'ਵਰਚੁਅਲ ਕੰਸਰਟ ਆਈ ਫ਼ਾਰ ਇੰਡੀਆ' ਦਾ ਆਯੋਜਨ ਕੀਤਾ। ਫੇਸਬੁੱਕ 'ਤੇ 4 ਘੰਟੇ 20 ਮਿੰਟ ਚਲੇ ਇਸ ਕੰਸਰਟ ਦੀ ਮਦਦ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ। ਇਸ ਵਿਚ ਆਨਲਾਇਨ 14 ਹਜ਼ਾਰ ਲੋਕਾਂ ਨੇ ਡੋਨੇਟ ਕੀਤਾ, ਜਿਸ ਦੀ ਮਦਦ ਨਾਲ 3 ਕਰੋੜ 70 ਲੱਖ ਤੋਂ ਵੀ ਜ਼ਿਆਦਾ ਰੁਪਏ ਇਕੱਠੇ ਹੋਏ। ਇਸੇ ਕੰਸਰਟ ਦਾ ਹਿੱਸਾ ਅਮਿਤਾਭ ਬੱਚਨ ਵੀ ਬਣੇ। ਅਮਿਤਾਭ ਨੇ ਇਸ ਦੌਰਾਨ ਇਕ ਚਿੱਠੀ ਪੜੀ, ਜਿਸ ਵਿਚ ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਲੈ ਕੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਕੰਸਰਟ ਵਿਚ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਨ੍ਹਾਂ ਦੇ ਦਾਦਾ ਅਤੇ ਮਸ਼ਹੂਰ ਅਭਿਨੇਤਾ-ਫਿਲਮਕਾਰ ਪ੍ਰਿਥਵੀਰਾਜ ਕਪੂਰ ਬਾਰੇ ਗੱਲ ਕੀਤੀ। ਬਿੱਗ ਬੀ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਪਹਿਲੀ ਵਾਰ ਉਨ੍ਹਾਂ ਦੇ ਚੈਮਬੁਰ ਸਥਿਤ ਘਰ ਦੇਖਿਆ ਸੀ।  

ad