ਵੈਲੇਨਟਾਈਨ ਡੇਅ 'ਤੇ ਪ੍ਰਿੰਸ ਨਰੂਲਾ ਨੇ ਪਤਨੀ ਨੂੰ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ

ਵੈਲੇਨਟਾਈਨ ਡੇਅ 'ਤੇ ਪ੍ਰਿੰਸ ਨਰੂਲਾ ਨੇ ਪਤਨੀ ਨੂੰ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ

ਜਲੰਧਰ  — ਡੈਸ਼ਿੰਗ ਬੁਆਏ ਪ੍ਰਿੰਸ ਨਰੂਲਾ ਨੇ ਆਪਣੀ ਪਤਨੀ ਯੁਵਿਕਾ ਚੌਧਰੀ ਨੂੰ ਤੋਹਫੇ 'ਚ ਲਗਜ਼ਰੀ ਕਾਰ ਦਿੱਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦਰਅਸਲ, ਕੱਲ੍ਹ ਯਾਨੀਕਿ 14 ਫਰਵਰੀ ਨੂੰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਇੰਗੇਜ਼ਮੈਂਟ ਦੀ ਵਰ੍ਹੇਗੰਢ ਸੀ, ਜਿਸ 'ਤੇ ਪ੍ਰਿੰਸ ਨੇ ਆਪਣੀ ਪਤਨੀ ਨੂੰ ਤੋਹਫੇ 'ਚ ਰੇਂਜ ਰੋਵਰ ਗੱਡੀ ਦਿੱਤੀ। ਇਨ੍ਹਾਂ ਤਸਵੀਰਾਂ ਨੂੰ ਪ੍ਰਿੰਸ ਨਰੂਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਲਿਖਿਆ, ''ਹੈਪੀ ਐਨਵਰਸਰੀ ਬੇਬੀ ਯੁਵਿਕਾ ਚੌਧਰੀ ਲਵ ਯੂ ਸੋ ਮਚ ਤੇ ਹਾਂ ਮੈਂ ਤੁਹਾਡੇ ਸਾਰੇ ਸੁਫਨੇ ਪੂਰੇ ਕਰਾਂਗਾ ਭਾਵੇਂ ਉਹ ਛੋਟਾ ਹੋਵੇ ਜਾਂ ਫਿਰ ਵੱਡਾ ਤੇ ਇਹ ਤੁਹਾਡਾ ਇਕ ਹੋਰ ਤੋਹਫਾ #rangerover।''
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਦਾ ਸਾਥ ਦਿੱਤਾ। ਉਥੇ ਯੁਵਿਕਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ।
ਪ੍ਰਿੰਸ ਨਰੂਲਾ ਨੇ ਇਸ ਤੋਂ ਪਹਿਲਾਂ ਵੀ ਯੁਵਿਕਾ ਨੂੰ ਵਿਆਹ ਤੋਂ ਬਾਅਦ ਬੀ. ਐੱਮ. ਡਬਲਿਊ ਕਾਰ ਗਿਫਟ ਕੀਤੀ ਸੀ।
ਦੱਸਣਯੋਗ ਹੈ ਕਿ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਦੋਸਤੀ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੌਰਾਨ ਹੋਈ ਸੀ। ਇਸੇ ਦੌਰਾਨ ਦੋਵਾਂ 'ਚ ਪਿਆਰ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2018 'ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।

sant sagar