ਰਵੀਨਾ ਦੀ ਪੋਸਟ 'ਤੇ KGF ਸਟਾਰ ਯਸ਼ ਨੇ ਕੀਤਾ ਅਜਿਹਾ ਕਮੈਂਟ, ਵਿਸਫੋਟ ਕਰਨ ਦੀ ਕਹੀ ਗੱਲ

ਰਵੀਨਾ ਦੀ ਪੋਸਟ 'ਤੇ KGF ਸਟਾਰ ਯਸ਼ ਨੇ ਕੀਤਾ ਅਜਿਹਾ ਕਮੈਂਟ, ਵਿਸਫੋਟ ਕਰਨ ਦੀ ਕਹੀ ਗੱਲ

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਆਪਣੀ ਆਉਣ ਵਾਲੀ ਫਿਲਮ 'ਕੇ. ਜੀ. ਐੱਫ 2' ਨੂੰ ਲੈ ਕੇ ਬੇਹਦ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ 'ਚ ਰਵੀਨਾ ਤੇ ਯਸ਼ ਦੋਵੇਂ ਦਮਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਰਵੀਨਾ ਟੰਡਨ ਨੇ ਲਿਖਿਆਕਿ, ''ਜਦ ਲੁੱਕ ਵੀ ਜਾਨ ਲੈ ਸਕਦਾ ਹੈ...ਰੌਕੀ ਭਾਈ ਲਈ ਡੇਥ ਵਾਰੰਟ ਜਾਰੀ ਹੋ ਚੁੱਕਿਆ ਹੈ।'' ਉੱਥੇ ਹੀ ਰਵੀਨਾ ਟੰਡਨ ਦੀ ਪੋਸਟ ਕੀਤੀ ਹੋਈ ਵੀਡੀਓ 'ਤੇ ਕੁਮੈਂਟ ਕਰਦਿਆਂ ਯਸ਼ ਨੇ ਲਿਖਿਆ, ''ਇਹ ਵਾਰੰਟ ਚੀਜ਼ ਬੜੀ ਹੈ ਮਸਤ-ਮਸਤ ਪਰ ਫਿਰ ਵੀ ਰੌਕੀ ਦੀ ਇਜਾਜ਼ਤ ਜ਼ਰੂਰੀ ਹੈ।''
ਇਸ ਦੇ ਨਾਲ ਹੀ ਯਸ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ, “ਰਮਿਕਾ ਸੇਨ ਭਾਵੇਂ ਰੌਕੀ ਦੇ ਹਲਕੇ 'ਚ ਨਹੀਂ ਆ ਸਕਦੀ ਪਰ ਰਵੀਨਾ ਮੈਮ ਦਾ ਯਸ਼ ਦੇ ਘਰ 'ਚ ਬੇਹਦ ਸਵਾਗਤ ਹੈ। ਤੁਹਾਡੇ ਫਿਲਮ 'ਚ ਸ਼ਾਮਲ ਹੋਣ 'ਤੇ ਬਹੁਤ ਖੁਸ਼ੀ ਹੋਈ ਮੈਮ। ਚਲੋ ਵਿਸਫੋਟ ਕਰਦੇ ਹਾਂ।''

sant sagar