ਹੇਮਕੁੰਟ ਸਾਹਿਬ ਨੂੰ ਦਸਵੇਂ ਗੁਰੂ ਦੇ ਪਿਛਲੇ ਜਨਮ ਨਾਲ ਜੋੜਨ ’ਤੇ ਇਤਰਾਜ਼ ਜਤਾਇਆ |

ਹੇਮਕੁੰਟ ਸਾਹਿਬ ਨੂੰ ਦਸਵੇਂ ਗੁਰੂ ਦੇ ਪਿਛਲੇ ਜਨਮ ਨਾਲ ਜੋੜਨ ’ਤੇ ਇਤਰਾਜ਼ ਜਤਾਇਆ |

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 22 ਮਈ ਨੂੰ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਗੁਰਦੁਆਰਾ ਹੇਮਕੁੰਟ ਬਾਰੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਛਲੇ ਜਨਮ ਵਿੱਚ ਭਗਤੀ ਵਾਲੀ ਗੱਲ ਨਾਲ ਜੋੜਨ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ’ਚ ਅਜਿਹੇ ਪਿਛਲੇ ਜਨਮ ਦੇ ਤੀਰਥਾਂ ਜਾਂ ਤਪ ਅਸਥਾਨ ਦੀ ਕੋਈ ਮਾਨਤਾ ਨਹੀਂ ਹੈ। ਉਧਰ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 22 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।

ad