ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਸੀਨੀਅਰ ਅਦਾਕਾਰਾ ਜ਼ੀਨਤ ਅਮਾਨ ਦਾ ਮੰਨਣਾ ਹੈ ਕਿ ਹਿੰਦੀ ਸਿਨੇ ਜਗਤ ਵਿੱਚ ਮਹਿਲਾਵਾਂ ਲਈ ‘ਉਮਰ ਅਨੁਸਾਰ ਢੁਕਵੇਂ’ ਕਿਰਦਾਰ ਬਹੁਤ ਘੱਟ ਲਿਖੇ ਜਾਂਦੇ ਹਨ ਅਤੇ ਇਸੇ ਕਾਰਨ ਹੀ ਉਹ ਘੱਟ ਕੰਮ ਕਰ ਕਰਦੀ ਹੈ।
ਜ਼ੀਨਤ ਵਲੋਂ 15 ਸਾਲਾਂ ਬਾਅਦ ਨਾਟਕ ‘ਡੀਅਰੈਸਟ ਬਾਪੂ, ਲਵ ਕਸਤੂਰਬਾ’ ਨਾਲ ਥੀਏਟਰ ਜਗਤ ਵਿੱਚ ਵਾਪਸੀ ਕੀਤੀ ਜਾ ਰਹੀ ਹੈ, ਇਸ ਵਿੱਚ ਉਹ ਕਸਤੂਰਬਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਨਾਟਕ ਵਿੱਚ ਆਰਿਫ਼ ਜ਼ਕਰੀਆ ਵੀ ਹੈ ਅਤੇ ਇਸ ਦਾ ਪ੍ਰੀਮੀਅਰ 21 ਫਰਵਰੀ ਨੂੰ ਐੱਨਸੀਪੀਏ ਵਿੱਚ ਦਿ ਗ੍ਰੇਟ ਇੰਡੀਅਨ ਥੀਏਟਰ ਫੈਸਟੀਵਲ ਮੌਕੇ ਹੋ ਰਿਹਾ ਹੈ। ਇਹ ਮੇਲਾ ਬੁੱਕਮਾਈਸ਼ੋਅ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਨਾਟਕ ਦਾ ਨਿਰਦੇਸ਼ਨ ਸੈਫ਼ ਹੈਦਰ ਹਸਨ ਨੇ ਕੀਤਾ ਹੈ। ਜ਼ੀਨਤ ਨੇ ਇੰਟਰਵਿਊ ਦੌਰਾਨ ਕਿਹਾ, ‘‘ਪਹਿਲਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਅਤੇ ਮੈਂ ਕੰਮ ਨਹੀਂ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਹਿੰਦੀ ਸਿਨੇਮਾ ਵਿੱਚ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ ਹੁੰਦੇ ਹਨ। ਮੇਰੀ ਗੈਰਹਾਜ਼ਰੀ ਦਾ ਮੁੱਖ ਕਾਰਨ ਇਹ ਹੀ ਸੀ। ਕੰਮ ਦੇ ਮਾਮਲੇ ਵਿੱਚ ਮੈਂ ਸਮੇਂ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੀ ਹਾਂ। ਇਸ ਵੇਲੇ ਮੈਂ ਇਹ ਨਾਟਕ ਕਰ ਹੀ ਹਾਂ ਅਤੇ ਇਸ ਤੋਂ ਇਲਾਵਾ ਮੈਂ ਹੋਰ ਕੋਈ ਪ੍ਰੋਜੈਕਟ ਨਹੀਂ ਕਰ ਰਹੀ ਹਾਂ। ਮੈਂ ਅੱਜ ਇੱਥੇ ਹਾਂ ਅਤੇ ਕੱਲ੍ਹ ਦੀ ਕੱਲ੍ਹ ਦੇਖਾਂਗੇ।’’

sant sagar