ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼
 ਪਾਕਿਸਤਾਨ ਦੇ ਕੌਮੀ ਇਹਤਸਾਬ (ਜਵਾਬਦੇਹੀ) ਬਿਓਰੋ (ਐੱਨਏਬੀ) ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼ ਲਗਾਏ ਹਨ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਵੇਲੇ ਸੱਤ ਬੇੇਸ਼ਕੀਮਤੀ ਘੜੀਆਂ ਅਤੇ 10 ਹੋਰ ਮਹਿੰਗੇ ਤੋਹਫੇ ਤੋਸ਼ਾਖਾਨਾ ਵਿਚ ਜਮ੍ਹਾਂ ਕਰਵਾਉਣ ਦੀ ਥਾਂ ਆਪਣੇ ਕੋਲ ਰੱਖੇ ਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਵੇਚ ਦਿੱਤਾ। ਐਨਏਬੀ ਨੇ 71 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਖਿਲਾਫ ਤੋਸ਼ਾਖਾਨਾ ਮਾਮਲੇ ਦੀ ਜਾਂਚ ਕੀਤੀ ਸੀ ਜਿਸ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਮਰਾਨ ਖਾਨ ਨੇ ਸਰਕਾਰੀ ਭੰਡਾਰ ਵਿਚ ਜਮ੍ਹਾ ਕਰਵਾਉਣ ਦੀ ਥਾਂ ਨਾਜਾਇਜ਼ ਤੌਰ ’ਤੇ ਸਰਕਾਰੀ ਤੋਹਫ਼ੇ ਆਪਣੇ ਕੋਲ ਰੱਖੇ। ਦੱਸਣਾ ਬਣਦਾ ਹੈ ਕਿ ਖਾਨ ਜੋੜੇ ਨੂੰ ਪਹਿਲਾਂ ਹੀ ਤੋਸ਼ਾਖਾਨਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਮਰਾਨ ਖਾਨ ਅਤੇ ਬੀਬੀ ਬੁਸ਼ਰਾ ਨੂੰ ਜਵਾਬਦੇਹੀ ਅਦਾਲਤ ਨੇ ਇਸ ਸਾਲ ਜਨਵਰੀ ਵਿਚ ਸਰਕਾਰੀ ਤੋਹਫ਼ਿਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਲਈ 14-14 ਸਾਲ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਸਜ਼ਾ ’ਤੇ ਰੋਕ ਲਾ ਦਿੱਤੀ ਸੀ।

ad