ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ ਯਾਤਰੀ ਦੀ ਮੌਤ

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ ਯਾਤਰੀ ਦੀ ਮੌਤ

ਸਿੰਗਾਪੁਰ/ਬੈਂਕਾਕ, -(ਇੰਡੋ ਕਨੇਡੀਅਨ ਟਾਇਮਜ਼)-ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ‘ਚਾਣਚੱਕ ਲੱਗੇ ਜ਼ੋਰਦਾਰ ਝਟਕਿਆਂ’ ਕਰਕੇ 73 ਸਾਲਾ ਬਰਤਾਨਵੀ ਨਾਗਰਿਕ ਦੀ ਮੌਤ ਹੋ ਗਈ ਜਦੋਂਕਿ ਦੋ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਬਰਤਾਨਵੀ ਵਿਅਕਤੀ, ਜਿਸ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ, ਦੀ ਮੌਤ ਦਾ ਕਾਰਨ ‘ਦਿਲ ਦਾ ਦੌਰਾ’ ਮੰਨਿਆ ਜਾ ਰਿਹਾ ਹੈ। ਲੰਡਨ ਤੋਂ ਸਿੰਗਾਪੁਰ ਆ ਰਹੀ ਸਿੰਗਾਪੁਰ ਏਅਰਲਾਈਨ ਦੀ ਉਡਾਣ ਐੱਸਕਿਊ321 ਵਿਚ ਤਿੰਨ ਭਾਰਤੀ ਨਾਗਰਿਕਾਂ ਸਣੇ 229 ਵਿਅਕਤੀ ਸਵਾਰ ਸਨ। ਇਹ ਘਟਨਾ 20 ਮਈ ਦੀ ਹੈ। ਜਹਾਜ਼ ਨੂੰ ਝਟਕੇ ਲੱਗਣ ਮੌਕੇ ਇਹ ਇਰਾਵੜੀ ਬੇਸਿਨ ’ਤੇ 37,000 ਫੁੱਟ ਦੀ ਉਚਾਈ ’ਤੇ ਸੀ। ਪਾਇਲਟ ਨੇ ਫੌਰੀ ਮੈਡੀਕਲ ਐਮਰਜੈਂਸੀ ਐਲਾਨਦਿਆਂ ਉਡਾਣ ਬੈਂਕਾਕ ਵੱਲ ਨੂੰ ਮੋੜ ਲਈ। ਕੁੱਲ 30 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ad