ਸੋਗ 'ਚ ਪੰਜਾਬੀ ਕਲਾਕਾਰ, ਰਿਸ਼ੀ ਕਪੂਰ ਨੂੰ ਇੰਝ ਦੇ ਰਹੇ ਹਨ ਸ਼ਰਧਾਂਜਲੀ

ਸੋਗ 'ਚ ਪੰਜਾਬੀ ਕਲਾਕਾਰ, ਰਿਸ਼ੀ ਕਪੂਰ ਨੂੰ ਇੰਝ ਦੇ ਰਹੇ ਹਨ ਸ਼ਰਧਾਂਜਲੀ

ਜਲੰਧਰ  - ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਪੰਜਾਬੀ ਕਲਾਕਾਰ ਸੋਗ ਵਿਚ ਡੁੱਬੇ ਹਨ। ਰਣਜੀਤ ਬਾਵਾ, ਹਿਮਾਂਸ਼ੀ ਖੁਰਾਣਾ, ਮਿਸ ਪੂਜਾ, ਕਰਮਜੀਤ ਅਨਮੋਲ, ਹਰਜੀਤ ਹਰਮਨ,ਯੋ ਯੋ ਹਨੀ ਸਿੰਘ ਅਤੇ ਨੀਰੂ ਬਾਜਵਾ ਵਰਗੇ ਕਈ ਸਿਤਾਰਿਆਂ ਨੇ ਟਵੀਟਸ ਰਾਹੀਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
ਪਾਲੀਵੁੱਡ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਨੇ ਰਿਸ਼ੀ ਕਪੂਰ ਦੀ ਤਸਵੀਰ ਪੋਸਟ ਕਰਦਿਆਂ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੋਸਟ ਨਾਲ ਲਿਖਿਆ, ''ਅਲਵਿਦਾ ਸਰ ਬਹੁਤ ਹੀ ਬੁਰਾ ਟਾਈਮ ਜਾ ਰਿਹਾ ਹੈ, ਦੁਨੀਆ 'ਤੇ। ਉੱਥੇ ਹੀ ਤੁਹਾਡੀ ਖ਼ਬਰ ਵੀ ਸੁਣਨ ਨੂੰ ਮਿਲੀ। ਰਿਪ ਲੇਜੇਂਡ।''

sant sagar