ਪਾਕਿ ਨੂੰ ADB ਤੋਂ ਮਿਲੇਗੀ 30.5 ਕਰੋੜ ਡਾਲਰ ਦੀ ਐਮਰਜੈਂਸੀ ਕਰਜ਼ ਸਹਾਇਤਾ

ਪਾਕਿ ਨੂੰ ADB ਤੋਂ ਮਿਲੇਗੀ 30.5 ਕਰੋੜ ਡਾਲਰ ਦੀ ਐਮਰਜੈਂਸੀ ਕਰਜ਼ ਸਹਾਇਤਾ

ਇਸਲਾਮਾਬਾਦ-ਪਾਕਿਸਤਾਨ ਨੂੰ ਬਹੁ-ਪੱਖੀ ਏਜੰਸੀ ਏ.ਡੀ.ਬੀ. ਤੋਂ 30.5 ਕਰੋੜ ਡਾਲਰ ਦੇ ਬਰਾਬਰ ਐਮਰਜੈਂਸੀ ਕੋਵਿਡ-19 ਕਰਜ਼ ਸਹਾਇਆ ਦੀ ਗੱਲ ਤੈਅ ਕੀਤੀ ਗਈ ਹੈ। ਇਹ ਜਾਣਕਾਰੀ ਪਾਕਿਸਤਾਨ ਦੀ ਇਕ ਅਖਬਾਰ ਨੇ ਬੁੱਧਵਾਰ ਨੂੰ ਦਿੱਤੀ। 'ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਇਹ ਕਰਜ਼ ਪਾਕਿਸਤਾਨ ਨੂੰ ਮੈਡੀਕਲ ਉਪਕਰਣ ਖਰੀਦਣ ਅਤੇ ਗਰੀਬ ਮਹਿਲਾਵਾਂ ਨੂੰ ਨਕਦ ਸਹਾਇਤਾ ਦੇਣ ਲਈ ਮਨਜ਼ੂਰ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਨੂੰ ਪਿਛਲੇ ਮਹੀਨੇ ਅੰਤਰਰਾਸ਼ਟਰੀ ਮੁਦਰਾਕੋਸ਼ ਤੋਂ 1.39 ਅਰਬ ਡਾਲਰ ਦਾ ਐਮਰਜੈਂਸੀ ਲੋਨ ਅਤੇ ਵਿਸ਼ਵਬੈਂਕ ਤੋਂ ਮੌਜੂਦਾ ਹਾਲਾਤ 'ਚ ਸਿਹਤ ਸੁਵਿਧਾਵਾਂ 'ਚ ਸੁਧਾਰ ਲਈ 20 ਕਰੋੜ ਡਾਲਰ ਦੀ ਸਹਾਇਤਾ ਮਿਲੀ ਸੀ। ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੇ ਚੇਅਰਮੈਨ ਜਹਾਂਜੇਬ ਖਾਨ ਨੇ ਅਖਬਾਰ ਨੂੰ ਕਿਹਾ ਕਿ ਸਰਕਾਰ ਨੂੰ ਏ.ਡੀ.ਬੀ. ਤੋਂ ਕਰਜ਼ ਦੀ ਜ਼ਰੂਰਤ ਇਸ ਲਈ ਸੀ ਕਿਉਂਕਿ ਉਹ ਉਨ੍ਹਾਂ ਲੋਕਾਂ ਨੂੰ ਮਦਦ ਦੇਣ ਦੇ ਰਸਤੇ ਸੋਚ ਰਹੀ ਹੈ ਜੋ ਕੋਰੋਨਾ ਵਾਇਰਸ ਨਾਲ ਸਿੱਧੇ ਪ੍ਰਭਾਵਿਤ ਹੋਏ ਹਨ ਪਰ ਉਹ ਹੁਣ ਤਕ ਕਿਸੇ ਸਰਕਾਰੀ ਸਹਾਇਤਾ ਲਈ ਅਰਜ਼ੀ ਨਹੀਂ ਦੇ ਸਕੇ।

sant sagar