ਬੰਧਕਾਂ ਦੀ ਰਿਹਾਈ ’ਤੇ ਇਜ਼ਰਾਈਲ ਜੰਗਬੰਦੀ ਲਈ ਤਿਆਰ: ਬਾਇਡਨ

ਬੰਧਕਾਂ ਦੀ ਰਿਹਾਈ ’ਤੇ ਇਜ਼ਰਾਈਲ ਜੰਗਬੰਦੀ ਲਈ ਤਿਆਰ: ਬਾਇਡਨ

ਬੰਧਕਾਂ ਦੀ ਰਿਹਾਈ ’ਤੇ ਇਜ਼ਰਾਈਲ ਜੰਗਬੰਦੀ ਲਈ ਤਿਆਰ: ਬਾਇਡਨ
ਤਲ ਅਵੀਵ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵੱਲੋਂ ਬੰਦੀ ਬਣਾ ਕੇ ਰੱਖੇ ਗਏ ਵਿਅਕਤੀਆਂ ਦੀ ਰਿਹਾਈ ਬਾਰੇ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ ’ਚ ਅਤਿਵਾਦੀਆਂ ਖ਼ਿਲਾਫ਼ ਹਮਲੇ ਰੋਕਣ ਲਈ ਤਿਆਰ ਹੈ। ਅਮਰੀਕਾ, ਮਿਸਰ ਤੇ ਕਤਰ ਦੇ ਵਾਰਤਾਕਾਰ ਇੱਕ ਅਜਿਹਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਤਹਿਤ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਜੰਗ ’ਚ ਛੇ ਹਫ਼ਤਿਆਂ ਦੀ ਜੰਗਬੰਦੀ ਬਦਲੇ ਹਮਾਸ ਕੁਝ ਬੰਦੀਆਂ ਨੂੰ ਰਿਹਾਅ ਕਰੇਗਾ। ਇਸ ਆਰਜ਼ੀ ਜੰਗਬੰਦੀ ਦੌਰਾਨ ਬਾਕੀ ਬੰਦੀਆਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ ਰਹੇਗੀ। ਅਗਲੇ ਦਿਨਾਂ ਅੰਦਰ ਜੇਕਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜੰਗਬੰਦੀ ਦੀ ਇਸ ਮਿਆਦ ਦਰਮਿਆਨ ਰਮਜ਼ਾਨ ਵੀ ਸ਼ਾਮਲ ਹੋਵੇਗਾ। ਰਮਜ਼ਾਨ ਦਾ ਮਹੀਨਾ 10 ਮਾਰਚ ਦੇ ਨੇੜੇ ਸ਼ੁਰੂ ਹੁੰਦਾ ਹੈ।
ਬਾਇਡਨ ਨੇ ਐੱਨਬੀਸੀ ਦੇ ਇਸ ਪ੍ਰੋਗਰਾਮ ਦੌਰਾਨ ਇੰਟਰਵਿਊ ’ਚ ਕਿਹਾ, ‘ਰਮਜ਼ਾਨ ਆ ਰਿਹਾ ਹੈ ਅਤੇ ਇਜ਼ਰਾਈਲਾਂ ਨੇ ਇੱਕ ਸਮਝੌਤਾ ਕੀਤਾ ਹੈ ਕਿ ਉਹ ਰਮਜ਼ਾਨ ਦੌਰਾਨ ਵੀ ਜੰਗੀ ਗਤੀਵਿਧੀਆਂ ’ਚ ਸ਼ਾਮਲ ਨਹੀਂ ਹੋਣਗੇ ਤਾਂ ਜੋ ਸਾਡੇ ਸਾਰੇ ਬੰਧਕਾਂ ਨੂੰ ਬਾਹਰ ਕੱਢਣ ਦਾ ਸਮਾਂ ਮਿਲ ਸਕੇ।’ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਸਮਝੌਤਾ ਅਗਲੇ ਹਫ਼ਤੇ ਹੋ ਸਕਦਾ ਹੈ। ਬਾਇਡਨ ਨੇ ਹਾਲਾਂਕਿ ਜੰਗ ਖਤਮ ਕਰਨ ਦਾ ਕੋਈ ਸੱਦਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਨੇ ਰਾਫਾਹ ’ਤੇ ਗੋਲਾਬਾਰੀ ਘਟਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਜਾ ਰਹੇ ਹਮਲਿਆਂ ’ਚ ਹੁਣ ਤੱਕ 29,700 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ।

ad