ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਸੱਤ ਹੋਰ ਫ਼ਿਲਮਸਾਜ਼ਾਂ ਨਾਲ ਮਿਲ ਕੇ ‘ਜ਼ਿੰਦਗੀ ਇਨਸ਼ੌਰਟ’ ਨਾਂ ਦੇ ਇਕ ਸੰਗ੍ਰਹਿ ਨੂੰ ਸੱਤ ਹਿੱਸਿਆਂ ’ਚ ਲਘੂ ਫ਼ਿਲਮਾਂ ਦੇ ਰੂਪ ਵਿਚ ਪੇਸ਼ ਕਰੇਗੀ। ਇਸ ਲੜੀਵਾਰ ’ਚ ਨੀਨਾ ਗੁਪਤਾ, ਸੰਜੈ ਕਪੂਰ, ਦਿਵਿਆ ਦੱਤਾ ਤੇ ਹੋਰ ਨਜ਼ਰ ਆਉਣਗੇ। ਸਿੱਖਿਆ ਐਂਟਰਟੇਨਮੈਂਟ ਤੇ ਫਲਿੱਪਕਾਰਟ ਵੀਡੀਓ ਇਨ੍ਹਾਂ ਲਘੂ ਫ਼ਿਲਮਾਂ ਨੂੰ ਭਾਈਵਾਲੀ ਪਾ ਕੇ ਬਣਾਉਣਗੇ। ਨਿਰਦੇਸ਼ਨ ਤਾਹਿਰਾ ਕਸ਼ਿਅਪ ਖ਼ੁਰਾਨਾ, ਪੁਨਰਵਸੂ ਨਾਇਕ, ਵਿਜੇਤਾ ਕੁਮਾਰ, ਰਾਕੇਸ਼ ਸੇਨ ਤੇ ਹੋਰਾਂ ਦਾ ਹੋਵੇਗਾ। ਮੋਂਗਾ ਨੇ ਕਿਹਾ ਕਿ ਨਿਰਮਾਤਾ ਵਜੋਂ ਉਹ ਬਹੁਤ ਉਤਸ਼ਾਹਿਤ ਹੈ। ਫਲਿੱਪਕਾਰਟ ਤੇ ਉਹ ਰਲ ਕੇ ਨਵੇਂ ਫ਼ਿਲਮਸਾਜ਼ਾਂ ਨੂੰ ਮੰਚ ਮੁਹੱਈਆ ਕਰਵਾ ਰਹੇ ਹਨ। ਇਨ੍ਹਾਂ ਫ਼ਿਲਮਾਂ ’ਚ ਦੀਪਕ ਡੋਬਰfਆਲ, ਸ਼ਿਸ਼ਿਰ ਸ਼ਰਮਾ, ਆਇਸ਼ਾ ਅਹਿਮਦ ਤੇ ਮਨਜੋਤ ਸਿੰਘ ਵੀ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਗੁਨੀਤ ਮੋਂਗਾ ਦਾ ‘ਗੈਂਗਸ ਆਫ਼ ਵਾਸੇਪੁਰ’, ‘ਲੰਚਬੌਕਸ’ ਤੇ ‘ਮਸਾਨ’ ਜਿਹੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਰਿਹਾ ਹੈ।

sant sagar