ਪੁੱਤਰ ਰਣਬੀਰ ਨੂੰ ਕੋਲ ਬੁਲਾ ਕੇ ਆਖਰੀ ਸਮੇਂ ਰਿਸ਼ੀ ਕਪੂਰ ਨੇ ਆਖੀ ਸੀ ਇਹ ਗੱਲ

ਪੁੱਤਰ ਰਣਬੀਰ ਨੂੰ ਕੋਲ ਬੁਲਾ ਕੇ ਆਖਰੀ ਸਮੇਂ ਰਿਸ਼ੀ ਕਪੂਰ ਨੇ ਆਖੀ ਸੀ ਇਹ ਗੱਲ

ਜਲੰਧਰ  - ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੈ। ਉਨ੍ਹਾਂ ਦੀ ਆਖਰੀ ਯਾਤਰਾ ਫੁੱਲਾਂ ਨਾਲ ਸਜੀ ਐਮਬੂਲੈਂਸ ਸਿੱਧੀ ਸ਼ਮਸ਼ਾਨ ਘਾਟ ਪਹੁੰਚੀ। ਰਿਸ਼ੀ ਕਪੂਰ ਦੀ ਅੰਤਿਮ ਯਾਤਰਾ ਵਿਚ ਸਿਰਫ 25 ਲੋਕਾਂ ਨੂੰ ਸ਼ਾਮਿਲ ਹੋਣ ਦੀ ਆਗਿਆ ਮਿਲੀ ਸੀ, ਜਿਸ ਵਿਚ ਨੀਤੂ ਕਪੂਰ, ਮਨੋਜ ਜੈਨ, ਆਦਰ ਜੈਨ, ਅਨਿਸ਼ਾ, ਸੈਫ ਅਲੀ ਖਾਨ, ਰਾਜੀਵ, ਰਣਧੀਰ ਕਪੂਰ, ਨਤਾਸ਼ਾ ਨੰਦਨ, ਬਿਮਲਾ ਪਾਰੇਖ, ਅਭਿਸ਼ੇਕ ਬੱਚਨ, ਆਲੀਆ ਭੱਟ, ਰੋਹਿਤ ਧਵਨ, ਰਾਹੁਲ ਰਾਵੈਲ, ਕਰੀਨਾ ਕਪੂਰ ਖਾਨ ਅਤੇ ਕੁਨਾਲ ਕਪੂਰ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ।    
ਹਾਲ ਹੀ ਵਿਚ ਰਿਸ਼ੀ ਕਪੂਰ ਦੇ ਅੰਤਿਮ ਸਮੇਂ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ, ਜੋ ਸਭ ਨੂੰ ਹੈਰਾਨ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ ਰਿਸ਼ੀ ਕਪੂਰ ਦਾ ਆਖਰੀ ਸਮਾਂ ਆਇਆ ਸੀ ਤਾਂ ਉਨ੍ਹਾਂ ਨੇ ਰਣਬੀਰ ਕਪੂਰ ਨੂੰ ਆਪਣੇ ਕੋਲ ਬੁਲਾਇਆ ਸੀ ਅਤੇ ਉਸ ਨਾਲ ਕਾਫੀ ਗੱਲਾਂ ਕੀਤੀਆਂ ਸਨ। ਇਕ ਵੈੱਬ ਸਾਇਟ ਦੀ ਖਬਰ ਮੁਤਾਬਿਕ ਜਦੋ ਰਿਸ਼ੀ ਕਪੂਰ ਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਰਹੀ ਹੈ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਅਤੇ ਆਪਣੇ ਕੋਲ ਬੈਠਣ ਲਈ ਕਿਹਾ। ਰਣਬੀਰ ਆਪਣੇ ਪਿਤਾ ਕੋਲ ਬੈਠੇ ਰਹੇ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਸ ਤੋਂ ਬਾਅਦ ਰਣਬੀਰ ਕਪੂਰ ਆਪਣੇ-ਆਪ ਨੂੰ ਸੰਭਾਲਦੇ ਹੋਏ ਬਾਹਰ ਆ ਗਏ ਅਤੇ ਸਾਰੀਆਂ ਫਾਰਮੈਲਿਟੀਸ ਪੂਰੀਆਂ ਕਰਨ ਲੱਗੇ।   
ਖ਼ਬਰਾਂ ਦੀ ਮੰਨੀਏ ਤਾਂ ਆਖਰੀ ਸਮੇਂ ਰਿਸ਼ੀ ਕਪੂਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸੇ ਦੌਰਾਨ ਨੀਤੂ ਸਿੰਘ ਅਤੇ ਰਣਬੀਰ ਇਮੋਸ਼ਨਲ ਹੋ ਗਏ ਅਤੇ ਇਕ-ਦੂਜੇ ਨੂੰ ਸੰਭਾਲਦੇ ਹੋਏ ਨਜ਼ਰ ਆਏ। 
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ।

ad