ਗੁੱਟ-ਨਿਰਲੇਪ ਲਹਿਰ ਪੂਰੇ ਵਿਸ਼ਵ ਦੀ ਆਵਾਜ਼: ਮੋਦੀ

ਗੁੱਟ-ਨਿਰਲੇਪ ਲਹਿਰ ਪੂਰੇ ਵਿਸ਼ਵ ਦੀ ਆਵਾਜ਼: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਗੁੱਟ ਨਿਰਲੇਪ ਲਹਿਰ (ਐੱਨਏਐੱਮ) ਦੇ ਆਗੂੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੂਰੀ ਮਨੁੱਖਤਾ ਇਸ ਵੇਲੇ ਕਰੋਨਾ ਸੰਕਟ ਨਾਲ ਲੜ ਰਹੀ ਹੈ। ਕੋਵਿਡ-19 ਮਗਰੋਂ ਵਿਸ਼ਵੀਕਰਨ ਦੇ ਨਵੇਂ ਢਾਂਚੇ ਦੀ ਲੋੜ ਪਏਗੀ। ਗੁੱਟ ਨਿਰਲੇਪ ਲਹਿਰ ਪੂਰੇ ਵਿਸ਼ਵ ਦੀ ਆਵਾਜ਼ ਹੈ ਤੇ ਇਸ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ‘ਵਿਸ਼ਵ ਦੀ ਫਾਰਮੇਸੀ’ ਵਜੋਂ ਸਤਿਕਾਰ ਕੀਤਾ ਜਾਂਦਾ ਹੈ ਤੇ ਭਾਰਤ ਨੇ ਹੁਣ ਤੱਕ 120 ਤੋਂ ਵੱਧ ਮੁਲਕਾਂ ਨੂੰ ਲੋੜੀਂਦੀਆਂ ਦਵਾਈਆਂ ਭੇਜੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਹੁਣ ਜਦੋਂ ਅਸੀਂ ਕੋਵਿਡ-19 ਸੰਕਟ ਨਾਲ ਲੜ ਰਹੇ ਤਾਂ ਕੁਝ ਲੋਕ ਦਹਿਸ਼ਤਗਰਦੀ, ਫ਼ਰਜ਼ੀ ਖ਼ਬਰਾਂ ਤੇ ਛੇੜਛਾੜ ਵਾਲੇ ਵੀਡੀਓਜ਼ ਜ਼ਰੀਏ ਮਾਰੂ ਵਾਇਰਸ ਨੂੰ ਫੈਲਾਉਣ ਵਿੱਚ ਰੁੱਝੇ ਹੋਏ ਹਨ।

sant sagar