B'Day Spl: ਮਾਡਲ ਤੋਂ ਟੌਪ ਅਦਾਕਾਰਾ ਬਣੀ ਸਿੰਮੀ ਚਾਹਲ, ਜਾਣੋ ਸ਼ੁਰੂਆਤੀ ਸਫਰ ਦੀ ਕਹਾਣੀ

B'Day Spl: ਮਾਡਲ ਤੋਂ ਟੌਪ ਅਦਾਕਾਰਾ ਬਣੀ ਸਿੰਮੀ ਚਾਹਲ, ਜਾਣੋ ਸ਼ੁਰੂਆਤੀ ਸਫਰ ਦੀ ਕਹਾਣੀ

ਜਲੰਧਰ  - ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾ 'ਚ ਸ਼ੁਮਾਰ ਹੈ। ਖੂਬਸੂਰਤ ਅਤੇ ਚੁਲਬੁਲੀ ਇਸ ਅਦਾਕਾਰਾ ਨੇ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਕਾਫੀ ਸੰਘਰਸ਼ ਕੀਤਾ। ਅੱਜ ਸਿੰਮੀ ਚਾਹਲ ਦਾ ਜਨਮਦਿਨ ਹੈ ਅਤੇ ਆਓ ਮਾਰਦੇ ਹਾਂ ਉਨ੍ਹਾਂ ਦੇ ਫਿਲਮੀ ਕਰੀਅਰ 'ਤੇ ਇਕ ਝਾਤ :-
ਮਾਡਲਿੰਗ ਵਜੋਂ ਕੀਤੀ 2014 ਵਿਚ ਸ਼ੁਰੂਆਤ
ਸਿੰਮੀ ਚਾਹਲ ਅੰਬਾਲਾ ਕੈਂਟ ਦੀ ਜੰਮ-ਪਲ ਹੈ। ਉਨ੍ਹਾਂ ਨੇ ਆਪਣੀ 10ਵੀਂ ਤੱਕ ਦੀ ਪੜਾਈ ਅੰਬਾਲਾ ਤੋਂ ਹੀ ਕੀਤੀ ਗਈ ਤੇ ਕਾਲਜ ਦੀ ਪੜਾਈ ਉਨ੍ਹਾਂ ਨੇ ਚੰਡੀਗੜ੍ਹ 'ਚ ਮੁਕੰਮਲ ਕੀਤੀ। ਸਿੰਮੀ ਚਾਹਲ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਪੰਜਾਬੀ ਗਾਣਿਆਂ ਵਿਚ ਬਤੌਰ ਮਾਡਲ ਵੱਜੋਂ ਕੀਤੀ। ਸਿੰਮੀ ਚਾਹਲ ਨੇ ਸਾਲ 2014 'ਚ ਗਾਣਿਆਂ ਵਿਚ ਮਾਡਲਿੰਗ ਕਰਨੀਂ ਸ਼ੁਰੂ ਕਰ ਦਿੱਤੀ ਸੀ। ਪਹਿਲੀ ਵਾਰ ਉਹ ਗੁਰਪ੍ਰੀਤ ਚੱਠਾ ਦੀ ਗੀਤ 'ਗੁਜ਼ਾਰਾ' 'ਚ ਨਜ਼ਰ ਆਏ ਸਨ। ਸਿੰਮੀ ਚਾਹਲ ਨੇ ਗਾਇਕ ਕੰਬੀ ਦੇ ਗੀਤ 'ਸਟੈਂਡਰਡ' ਅਤੇ ਨਵ ਸਿੱਧੂ ਦੇ ਗੀਤ 'ਕਮਲੀ' 'ਚ ਕੰਮ ਕੀਤਾ।
'ਬੰਬੂਕਾਟ' ਨਾਲ ਕੀਤਾ ਪੰਜਾਬੀ ਸਿਨੇਮਾ ਵਿਚ ਡੈਬਿਊ
ਪੰਜਾਬੀ ਫਿਲਮ ਇੰਡਸਟਰੀ 'ਚ ਸਿੰਮੀ ਚਾਹਲ ਦੀ ਐਂਟਰੀ ਪਕੰਜ ਬੱਤਰਾ ਦੀ ਫਿਲਮ 'ਬੰਬੂਕਾਟ' ਤੋਂ ਹੋਈ।।ਪੰਜਾਬੀ ਸਿਨੇਮਾ ਨਵੇਂ ਆਯਾਮ ਸਿਰਜਣ ਵਾਲੀ ਇਸ ਹਿੱਟ ਫਿਲਮ ਨੇ ਸਿੰਮੀ ਚਾਹਲ ਨੂੰ ਵੀ ਹਿੱਟ ਕਰ ਦਿੱਤਾ। ਇਸ ਫਿਲਮ ਤੋਂ ਬਾਅਦ ਸਿੰਮੀ ਚਾਹਲ ਨੂੰ ਕਈ ਪੰਜਾਬੀ ਫਿਲਮਾਂ ਦੇ ਆਫਰ ਆਉਣ ਲੱਗੇ।
ਇਨ੍ਹਾਂ ਫਿਲਮਾਂ ਵਿਚ ਕਰ ਚੁੱਕੀ ਹੈ ਕੰਮ
ਸਿੰਮੀ ਚਾਹਲ ਨੇ ਅਮਰਿੰਦਰ ਗਿੱਲ ਨਾਲ 'ਸਰਵਣ', ਤਰਸੇਮ ਜੱਸੜ ਨਾਲ 'ਰੱਬ ਦਾ ਰੇਡੀਓ', 'ਹਰੀਸ਼ ਵਰਮਾ ਨਾਲ 'ਗੋਲਕ ਬੁਗਨੀ ਬੈਂਕ ਤੇ ਬਟੂਆ', ਜਿੰਮੀ ਸ਼ੇਰਗਿੱਲ ਨਾਲ 'ਦਾਣਾ ਪਾਣੀ', ਅੰਬਰਦੀਪ ਸਿੰਘ ਨਾਲ 'ਭੱਜੋ ਵੀਰੋ ਵੇ', ਤਰਸੇਮ ਜੱਸੜ ਨਾਲ ਮੁੜ 'ਰੱਬ ਦਾ ਰੇਡੀਓ 2', ਗਿੱਪੀ ਗਰੇਵਾਲ ਦੇ ਨਾਲ 'ਮੰਜੇ ਬਿਸਤਰੇ-2' ਅਤੇ ਅਮਰਿੰਦਰ ਗਿੱਲ ਨਾਲ 'ਚੱਲ ਮੇਰਾ ਪੁੱਤ'- 'ਚੱਲ ਮੇਰਾ ਪੁੱਤ 2' 'ਚ ਕੰਮ ਕੀਤਾ।।
ਦੱਸ ਦਈਏ ਕਿ ਸਿੰਮੀ ਚਾਹਲ ਅੱਜ ਪਾਲੀਵੁੱਡ ਦੀਆਂ ਟੌਪ ਦੀਆਂ ਅਦਾਕਾਰਾਂ 'ਚ ਸ਼ੁਮਾਰ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਸਿੰਮੀ ਚਾਹਲ ਨੇ ਬਹੁਤ ਮਿਹਨਤ ਕੀਤੀ। ਫਿਲਮਾਂ ਪ੍ਰਤੀ ਸਿੰਮੀ ਚਾਹਲ ਕਾਫੀ ਚੂਜ਼ੀ ਹੈ। ਉਹ ਗਿਣਤੀ 'ਚ ਘੱਟ ਪਰ ਵਧੀਆ ਫਿਲਮਾਂ ਨੂੰ ਤਰਜੀਹ ਦਿੰਦੀ ਹੈ। ਇਸ ਸਾਲ ਅਮਰਿੰਦਰ ਗਿੱਲ ਨਾਲ ਉਨ੍ਹਾਂ ਦੀ ਫਿਲਮ 'ਚੱਲ ਮੇਰਾ ਪੁੱਤ 2' ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ ਪਰ ਕੋਰੋਨਾ ਵਾਇਰਸ ਕਾਰਨ ਸਿਨੇਮਾਘਰਾਂ ਨੂੰ ਬੰਦ ਕਰਨਾ ਪਿਆ, ਜਿਸ ਕਾਰਨ ਇਸ ਫਿਲਮ ਨੂੰ ਕਾਫੀ ਘਾਟਾ ਸਹਿਣਾ ਪਿਆ।
ਦੱਸਣਯੋਗ ਹੈ ਕਿ ਸਿੰਮੀ ਚਾਹਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਉਨ੍ਹਾਂ ਦੀ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।

ad