ਵਿਡ-19 ਕਰ ਕੇ ਫ਼ਿਲਮ ਨਿਰਮਾਣ ’ਚ ਆਏਗੀ ਤਬਦੀਲੀ: ਸ਼ੁਜੀਤ ਸਰਕਾਰ

ਵਿਡ-19 ਕਰ ਕੇ ਫ਼ਿਲਮ ਨਿਰਮਾਣ ’ਚ ਆਏਗੀ ਤਬਦੀਲੀ: ਸ਼ੁਜੀਤ ਸਰਕਾਰ

ਫ਼ਿਲਮਸਾਜ਼ ਸ਼ੁਜੀਤ ਸਰਕਾਰ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਰਕੇ ਆਇਦ ਤਾਲਾਬੰਦੀ ਨਾਲ ਫ਼ਿਲਮ ਨਿਰਮਾਣ ਦੇ ਢੰਗ ਤਰੀਕੇ ਵਿੱਚ ਬਦਲਾਅ ਆਏਗਾ। ਸਮੁੱਚਾ ਦੇਸ਼ ਇਸ ਵੇਲੇ ਤਾਲਾਬੰਦੀ ਅਧੀਨ ਹੈ ਤੇ ਵਾਇਰਸ ਨੇ ਆਲਮੀ ਪੱਧਰ ’ਤੇ ਕਈ ਮੁਲਕਾਂ ਨੂੰ ਸੱਟ ਮਾਰੀ ਹੈ। ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੁਣ ਤਾਲਾਬੰਦੀ ਦੀ ਮਿਆਦ 3 ਮਈ ਤਕ ਵਧਾ ਦਿੱਤੀ ਗਈ ਹੈ। ਸਰਕਾਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਜਦੋਂ ਕਦੇ ਮਨ ਦੀਆਂ ਧਾਰਨਾਵਾਂ ਬਦਲਦੀਆਂ ਹਨ, ਉਦੋਂ ਤਬਦੀਲੀ ਆਉਂਦੀ ਹੈ। ਮੈਨੂੰ ਲਗਦਾ ਹੈ ਕਿ ਆਲਮੀ ਪੱਧਰ ’ਤੇ ਬਦਲਾਅ ਆਏਗਾ। ਯਕੀਨੀ ਤੌਰ ’ਤੇ ਇਸ ਨਾਲ ਫ਼ਿਲਮ ਨਿਰਮਾਣ ਦੀ ਸ਼ੈਲੀ ਤੇ ਕਥਾ ਕਹਾਣੀ ਦਾ ਬਿਰਤਾਂਤ ਦੱਸਣ ਵਿੱਚ ਤਬਦੀਲੀ ਆਏਗੀ।
ਇਸ ਦਾ ਵੱਡਾ ਅਸਰ ਹੋਵੇਗਾ, ਪਰ ਇਹ ਕਿਸ ਤਰ੍ਹਾਂ ਦਾ ਹੋਵੇਗਾ, ਇਹ ਕਹਿਣਾ ਮੁਸ਼ਕਲ ਹੈ।’ ਦਰਸ਼ਕਾਂ ਵੱਲੋਂ ਚੰਗੇ ਵਿਸ਼ਾ ਵਸਤੂ ਦੀ ਮੰਗ ਦਾ ਹਵਾਲਾ ਦਿੰਦਿਆਂ ਸ਼ੁਜੀਤ ਨੇ ਕਿਹਾ ਕਿ ਭਾਰਤ ਵਿੱਚ ਸਿਨੇਮਾ ਪਹਿਲਾਂ ਹੀ ਤਬਦੀਲੀ ਦੇ ਦੌਰ ’ਚੋਂ ਲੰਘ ਰਿਹੈ, ਪਰ ਲੌਕਡਾਊਨ ਨੇ ਇਸ ਅਮਲ ਨੂੰ ਸ਼ਾਇਦ ਹੋਰ ਰਫ਼ਤਾਰ ਦੇ ਦਿੱਤੀ ਹੈ। 

ad