‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਦੀ ਪਹਿਲੀ ਝਲਕ ਰਿਲੀਜ਼

‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਦੀ ਪਹਿਲੀ ਝਲਕ ਰਿਲੀਜ਼

ਸੁਪਰਸਟਾਰ ਆਮਿਰ ਖ਼ਾਨ ਨੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚੋਂ ਕਰੀਨਾ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਟੌਮ ਹੈਂਕਸ ਦੀ ‘ਫੌਰੈਸਟ ਗੰਪ’ (1994) ਦੇ ਇਸ ਰੀਮੇਕ ਵਿਚ ਉਹ ਕਰੀਨਾ ਕਪੂਰ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ। ਅਦਵੈਤ ਚੰਦਨ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ। ਕਰੀਨਾ ਫ਼ਿਲਮ ਵਿਚ ਆਮਿਰ ਦੇ ਨਾਲ ਮੁੱਖ ਕਿਰਦਾਰ ਅਦਾ ਕਰ ਰਹੀ ਹੈ। ਆਮਿਰ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਆਮਿਰ ਨੇ ਕੈਪਸ਼ਨ ’ਚ ਲਿਖਿਆ ‘ਪਾ ਲੇਨੇ ਕੀ ਬੈਚੇਨੀ, ਔਰ ਖੋ ਦੇਨੇ ਕਾ ਡਰ… ਬਸ ਇਤਨਾ ਸਾ ਹੈ, ਜ਼ਿੰਦਗੀ ਕਾ ਸਫ਼ਰ’. ਹੈਪੀ ਵੈਲੇਨਟਾਈਨਜ਼ ਡੇਅ ਕਰੀਨਾ। ਕਾਸ਼! ਮੈਂ ਹਰ ਫ਼ਿਲਮ ਵਿਚ ਤੁਹਾਡੇ ਨਾਲ ਰੁਮਾਂਸ ਕਰ ਸਕਦਾ… ਮੇਰੇ ਨਾਲ ਇਹ ਅਹਿਸਾਸ ਕੁਦਰਤੀ ਤੌਰ ’ਤੇ ਜੁੜਿਆ ਹੋਇਆ ਹੈ। ਬਹੁਤ ਪਿਆਰ।’ ਆਮਿਰ ਨੇ ਫ਼ਿਲਮ ਦਾ ਐਲਾਨ ਪਿਛਲੇ ਸਾਲ ਮਾਰਚ ਵਿਚ ਆਪਣੇ ਜਨਮ ਦਿਨ ’ਤੇ ਕੀਤਾ ਸੀ। ਨਵੰਬਰ ਵਿਚ ਫ਼ਿਲਮ ’ਚੋਂ ਉਨ੍ਹਾਂ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ ਸੀ। ਇਸ ’ਚ ਉਨ੍ਹਾਂ ਪੱਗੜੀ ਸਜਾਈ ਹੋਈ ਸੀ ਤੇ ਕਾਫ਼ੀ ਦਾੜ੍ਹੀ ਵੀ ਰੱਖੀ ਹੋਈ ਸੀ।

sant sagar