ਪੰਜਾਬ ਪੁਲਸ ਦੇ ਬਹਾਦਰ ਯੋਧੇ ਦੀ ਬਹਾਦਰੀ ਨੂੰ ਪੰਜਾਬੀ ਕਲਾਕਾਰਾਂ ਨੇ ਇੰਝ ਕੀਤਾ ਸਲਾਮ

ਪੰਜਾਬ ਪੁਲਸ ਦੇ ਬਹਾਦਰ ਯੋਧੇ ਦੀ ਬਹਾਦਰੀ ਨੂੰ ਪੰਜਾਬੀ ਕਲਾਕਾਰਾਂ ਨੇ ਇੰਝ ਕੀਤਾ ਸਲਾਮ

ਜਲੰਧਰ  - ਪੰਜਾਬ ਵਿਚ 'ਕੋਰੋਨਾ ਵਾਇਰਸ' ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਪੁਲਸ ਦਿਨ ਰਾਤ ਇਕ ਕਰਕੇ ਡਿਊਟੀ ਦੇ ਰਹੀ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਨਾ ਨਿਕਲਣ ਦੀ ਅਪੀਲ ਕਰ ਰਹੀ ਹੈ। ਅਜਿਹੇ ਵਿਚ ਪਿਛਲੇ ਦਿਨੀਂ ਪਟਿਆਲਾ ਵਿਚੋਂ ਬਹੁਤ ਮੰਦਭਾਗੀ ਘਟਨਾ ਸਾਹਮਣੇ ਈ ਸੀ, ਜਿਸ ਵਿਚ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਪੰਜਾਬ ਪੁਲਸ ਦੇ ਮੁਲਾਜ਼ਮ ਹਰਜੀਤ ਸਿੰਘ ਦਾ ਇਕ ਸ਼ਖਸ ਨੇ ਹੱਥ ਵੱਢ ਦਿੱਤਾ ਸੀ। ਜਿਸ ਦੇ ਚਲਦਿਆਂ ਅੱਜ ਪੂਰਾ ਪੰਜਾਬ ਅਤੇ ਪੰਜਾਬ ਪੁਲਸ ਆਪਣੇ ਇਸ ਬਹਾਦਰ ਯੋਧੇ ਹਰਜੀਤ ਸਿੰਘ ਦੇ ਹੋਂਸਲੇ ਨੂੰ ਵੱਖਰੇ ਢੰਗ ਨਾਲ ਸਿੱਜਦਾ ਕਰ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਇਸ ਯੋਧੇ ਨੂੰ ਆਪਣੇ ਤਰੀਕੇ ਨਾਲ ਸੱਜਦਾ ਕੀਤਾ ਹੈ। ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਲਿਖਿਆ, ''ਮੈਂ ਵੀ ਹਰਜੀਤ ਸਿੰਘ।'' ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਬੰਟੀ ਬੇੰਸ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਲੰਬਾ ਚੋੜਾ ਮੈਸੇਜ ਲਿਖਿਆ ਹੈ ਅਤੇ ਨਾਲ ਹੀ ਪੰਜਾਬ ਪੁਲਸ ਨੂੰ ਸਪੋਟ ਕਰਦੇ ਹੋਏ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। 
ਗੁਰਦਾਸ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਲੋਕਾਂ ਨੂੰ 'ਲੌਕ ਡਾਊਨ' ਦਾ ਪਾਲਣ ਦੀ ਤਾਕੀਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਆਖ ਰਹੇ ਹਨ ਕਿ ਸਾਡੇ ਲਈ ਪੁਲਸ ਮੁਲਾਜ਼ਮ ਅਤੇ ਡਾਕਟਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਾਡੀ ਸੁਰੱਖਿਆ ਲਈ ਤਾਇਨਾਤ ਹਨ ਪਰ ਅਸੀਂ ਉਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਹੀ ਇੱਟਾਂ-ਪੱਥਰ ਚਲਾ ਰਹੇ ਹਾਂ, ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਹੀ ਦੇਸ਼ ਨੂੰ ਬਦਨਾਮ ਕਰ ਰਹੇ ਹੋ। ਉਨ੍ਹਾਂ ਨੇ ਹਰਜੀਤ ਸਿੰਘ ਵਰਗੇ ਪੁਲਸ ਮੁਲਾਜ਼ਮਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹਾ ਪੁਲਸ ਮੁਲਾਜ਼ਮਾਂ ਨੂੰ ਸਲਾਮ ਹੈ, ਜਿਹੜੇ ਆਪਣੇ ਘਰ ਬਾਹਰ ਛੱਡ ਕੇ ਸਾਡੀ ਸੁਰੱਖਿਆ ਲਈ ਖੜ੍ਹੇ ਹਨ।''
ਪੰਜਾਬੀ ਅਦਾਕਾਰ ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ,.ਕਲਮ ਖਾਨ, ਨਿਸ਼ਾ ਬਾਨੋ ਅਤੇ ਗੁਰਦਾਸ ਮਾਨ ਵਰਗੇ ਸਿਤਾਰਿਆਂ ਨੇ ਵੀ ''ਮੈਂ ਵੀ ਹਰਜੀਤ ਸਿੰਘ ਤੇ ਮੈਂ ਵੀ ਪੰਜਾਬ ਪੁਲਸ ਵਾਲਾ'' ਪੋਸਟ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਸਾਰੇ ਹੀ ਲੋਕਾਂ ਦੀ ਹੋਂਸਲਾ ਅਫਜਾਈ ਕੀਤੀ ਹੈ, ਜਪ ਇਸ ਕੋਰੋਨਾ ਦੀ ਜੰਗ ਲੜ ਰਹੇ ਹਨ। ਇਸ ਦੇ ਚਲਦਿਆਂ #MainBhiHarjeetSingh ਟਵਿੱਟਰ 'ਤੇ ਟਰੇਂਡ ਕਰ ਰਿਹਾ ਹੈ।   
ਦੱਸਣਯੋਗ ਹੈ ਕਿ ਪੰਜਾਬ ਪੁਲਸ ਦੇ ਜਵਾਨਾਂ ਨੇ ਵੀ ਹਰਜੀਤ ਸਿੰਘ ਨੂੰ ਅਨੋਖੀ ਸਲਾਮੀ ਦਿੱਤੀ ਹੈ। ਪੰਜਾਬ ਪੁਲਸ ਦੇ 80,000 ਮੁਲਾਜ਼ਮਾਂ ਨੇ 'ਮੈਂ ਵੀ ਹਾਂ ਹਰਜੀਤ ਸਿੰਘ' ਦੇ ਨਾਅਰੇ ਲਾਏ ਅਤੇ ਥਾਣੇਦਾਰ ਹਰਜੀਤ ਸਿੰਘ ਨੂੰ ਸਲਾਮੀ ਦੇਣ ਲਈ 1.60 ਲੱਖ ਹਵਾ ਵਿਚ ਉਠਾਏ। ਖਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਨੇ ਆਪਣੇ ਡਰੈੱਸ 'ਤੇ ਹਰਜੀਤ ਸਿੰਘ ਦੇ ਨਾਂ ਦੀ ਤਖਤੀ ਲਗਵਾਈ ਹੈ।  

sant sagar