ਤਾਂ ਇਸ ਵਜ੍ਹਾ ਕਾਰਨ ਗਿੱਪੀ ਗਰੇਵਾਲ ਨੇ ਆਪਣੇ ਪੁੱਤਰਾਂ ਦੇ ਨਾਂ ਰੱਖੇ ਗੁਰਫਤਿਹ, ਏਕਓਂਕਾਰ ਤੇ ਗੁਰਬਾਜ਼ ਸਿੰਘ

ਤਾਂ ਇਸ ਵਜ੍ਹਾ ਕਾਰਨ ਗਿੱਪੀ ਗਰੇਵਾਲ ਨੇ ਆਪਣੇ ਪੁੱਤਰਾਂ ਦੇ ਨਾਂ ਰੱਖੇ ਗੁਰਫਤਿਹ, ਏਕਓਂਕਾਰ ਤੇ ਗੁਰਬਾਜ਼ ਸਿੰਘ

ਜਲੰਧਰ  - 'ਲੌਕ ਡਾਊਨ' ਕਰਕੇ ਹਰ ਕੋਈ ਆਪਣੇ ਘਰ ਵਿਚ ਬੰਦ ਹੋ ਕੇ ਬੈਠਣ ਨੂੰ ਮਜ਼ਬੂਰ ਹੈ ਪਰ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਫਿਲਮ ਪ੍ਰੋਡਿਊਸਰ ਅਜਿਹੇ ਹਲਾਤਾਂ ਵਿਚ ਵੀ ਕੁਝ ਨਾ ਕੁਝ ਨਵਾਂ ਕਰ ਰਹੇ ਹਨ, ਜਿਸ ਦਾ ਸਬੂਤ ਉਨ੍ਹਾਂ ਵਲੋਂ ਰਿਲੀਜ਼ ਕੀਤੇ ਗੀਤ 'ਨੱਚ ਨੱਚ' ਤੋਂ ਮਿਲ ਰਿਹਾ ਹੈ। ਗਿੱਪੀ ਗਰੇਵਾਲ ਨੇ ਇਹ ਗੀਤ ਘਰ ਵਿਚ ਰਹਿ ਕੇ ਤਿਆਰ ਕੀਤਾ ਹੈ। 'ਨੱਚ ਨੱਚ' ਗੀਤ ਵਿਚ ਗਿੱਪੀ ਨੇ ਪਾਲੀਵੁੱਡ ਦੇ ਹਰ ਸਿਤਾਰੇ ਨੂੰ ਫ਼ੀਚਰ ਕੀਤਾ ਹੈ। ਇਸਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕਹਿ ਰਹੇ ਹਨ ਕਿ ਉਹ ਆਪਣੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਕਿ ਇਹ ਸੰਕਟ ਦੀ ਘੜੀ ਜਲਦ ਖ਼ਤਮ ਹੋ ਜਾਵੇ। 
ਦੱਸ ਦੇਈਏ ਕਿ ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪਰਿਵਾਰ ਕਾਫੀ ਧਾਰਮਿਕ ਹੈ, ਜਿਸ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕੀਤਾ ਸੀ। 'ਅਰਦਾਸ' ਫਿਲਮ ਬਣਾਉਣ ਲਈ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਗਰੇਵਾਲ ਨੇ 'ਅਰਦਾਸ' ਫਿਲਮ ਬਣਾਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਫਿਲਮ ਦਾ ਸੀਕਵਲ 'ਅਰਦਾਸ ਕਰਾਂ' ਬਣਾਈ, ਜਿਹੜੀ ਕਿ ਬਾਕਸ ਆਫਿਸ 'ਤੇ ਸੁਪਰ ਹਿੱਟ ਰਹੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਮਿਲਿਆ। ਗਿੱਪੀ ਗਰੇਵਾਲ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਨ੍ਹਾਂ ਨੇ ਆਪਣੇ ਬੇਟਿਆਂ ਦਾ ਨਾਂ ਵੀ ਧਾਰਮਿਕ ਹੈ। ਗਿੱਪੀ ਗਰੇਵਾਲ ਦੇ ਇਕ ਬੇਟੇ ਦਾ ਨਾਂ ਗੁਰਫਤਿਹ ਸਿੰਘ ਅਤੇ ਦੂਜੇ ਬੇਟੇ ਦਾ ਨਾਂ ਏਕਓਂਕਾਰ ਸਿੰਘ ਹੈ ਅਤੇ ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਆਪਣੇ ਤੀਜੇ ਬੇਟੇ ਦਾ ਨਾਂ ਗੁਰਬਾਜ਼ ਸਿੰਘ ਰੱਖਿਆ ਹੈ।
ਗਿੱਪੀ ਗਰੇਵਾਲ ਨੇ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂ ਕਿਉਂ ਰੱਖੇ। ਗਿੱਪੀ ਮੁਤਾਬਿਕ ਅੱਜ ਲੋਕ ਜਿਸ ਤਰ੍ਹਾਂ ਦੇ ਨਾਂ ਆਪਣੇ ਬੱਚਿਆਂ ਦੇ ਰੱਖਦੇ ਹਨ, ਉਨ੍ਹਾਂ ਨਾਵਾਂ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਉਨ੍ਹਾਂ ਦੇ ਬੱਚਿਆਂ ਦੇ ਨਾਵਾਂ ਦਾ ਇਕ ਮਤਲਬ ਹੈ। ਗਿੱਪੀ ਨੇ ਦੱਸਿਆ ਕੁਝ ਨਾਂ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ। ਇਹ ਨਾਂ ਇਸ ਤਰ੍ਹਾਂ ਦੇ ਹਨ ਕਿ ਇਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦਾ ਨਾਂ ਧਾਰਮਿਕ ਹੈ।

ad