ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

‘ਜਵਾਨੀ ਜਾਨੇਮਨ’ ਨਾਲ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਅਲਾਇਆ ਐੱਫ. ਇਸ ਪ੍ਰਾਜੈਕਟ ਤੋਂ ਕਾਫ਼ੀ ਖ਼ੁਸ਼ ਹੈ। ਉਸ ਦਾ ਕਹਿਣਾ ਹੈ ਕਿ ਕਰੀਅਰ ਵਿਚ ਅਗਾਂਹ ਹੁਣ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਅਦਾ ਕਰਨਾ ਚਾਹੇਗੀ। ਨਿਤਿਨ ਕੱਕੜ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸੈਫ਼ ਅਲੀ ਖ਼ਾਨ ਦੀ ਵੀ ਅਹਿਮ ਭੂਮਿਕਾ ਹੈ। 31 ਜਨਵਰੀ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਸਰਾਹਿਆ ਗਿਆ ਹੈ। ਅਲਾਇਆ (22) ਦਾ ਕਹਿਣਾ ਹੈ ਕਿ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਉਹ ਕਾਫ਼ੀ ਖ਼ੁਸ਼ ਹੈ। ਅਦਾਕਾਰਾ ਮੁਤਾਬਕ ਉਹ ਸਾਰੇ ਬਦਲ ਅਜ਼ਮਾਏਗੀ ਤੇ ਦੇਖੇਗੀ ਕਿ ਕੀ ਉਸ ਲਈ ਸਭ ਤੋਂ ਚੰਗਾ ਸਾਬਿਤ ਹੁੰਦਾ ਹੈ। ਉਸ ਨੇ ਕਿਹਾ ਕਿ ਲੋਕ ਸ਼ਲਾਘਾ ਕਰ ਰਹੇ ਹਨ ਤੇ ਚੰਗਾ ਮਹਿਸੂਸ ਹੋ ਰਿਹਾ ਹੈ। ਅਲਾਇਆ ਨੇ ਕਿਹਾ ਕਿ ਉਹ ਪਹਿਲੀਆਂ ਪੰਜ ਫ਼ਿਲਮਾਂ ’ਚ ਇਕ ਦੂਜੇ ਤੋਂ ਵੱਖਰੇ ਕਿਰਦਾਰ ਨਿਭਾਉਣ ਦੀ ਚਾਹਵਾਨ ਹੈ। ਅਲਾਇਆ ਅਦਾਕਾਰ ਕਬੀਰ ਬੇਦੀ ਦੀ ਦੋਹਤੀ ਤੇ ਅਭਿਨੇਤਰੀ ਪੂਜਾ ਬੇਦੀ ਦੀ ਧੀ ਹੈ। ਉਸ ਨੇ ਕਿਹਾ ਕਿ ਸੈਫ਼ ਨਾਲ ਸ਼ੂਟਿੰਗ ਦੇ ਪਹਿਲੇ ਦਿਨ ਉਹ ‘ਥੋੜ੍ਹੀ ਡਰੀ’ ਹੋਈ ਸੀ ਪਰ ਸਹਿ-ਕਲਾਕਾਰਾਂ ਨੇ ਉਸ ਨੂੰ ਸਹਿਜ ਮਹਿਸੂਸ ਕਰਵਾਇਆ।
 

ad