ਪਾਕਿਸਤਾਨ ਵਿਚ ਪੈਟਰੋਲ 15 ਅਤੇ ਡੀਜ਼ਲ 27 ਰੁਪਏ ਹੋਇਆ ਸਸਤਾ, ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ

ਪਾਕਿਸਤਾਨ ਵਿਚ ਪੈਟਰੋਲ 15 ਅਤੇ ਡੀਜ਼ਲ 27 ਰੁਪਏ ਹੋਇਆ ਸਸਤਾ, ਜਾਣੋ ਭਾਰਤ ਵਿਚ ਕਿੰਨੀ ਹੈ ਕੀਮਤ

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਜਿਥੇ ਪੂਰੀ ਦੁਨੀਆ ਦੀ ਅਰਥਿਵਵਸਥਾ ਡਗਮਗਾ ਰਹੀ ਹੈ ਉਥੇ ਪਾਕਿਸਤਾਨ ਸਰਕਾਰ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿਥੇ ਪਾਕਿਸਤਾਨ ਸਰਕਾਰ ਮੌੌਜੂਦਾ ਸਮੇਂ ਵਿਚ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਉਥੇ ਅਜਿਹੀ ਸਥਿਤੀ ਵਿਚ ਸਰਕਾਰ ਵਲੋਂ ਇਹ ਲਿਆ ਗਿਆ ਫੈਸਲਾ ਹੈਰਾਨ ਕਰਨ ਵਾਲਾ ਹੈ। ਲੋਕਾਂ ਨੂੰ ਰਾਹਤ ਦਿੰਦੇ ਹੋਏ ਉਥੇ ਦੀ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ 15 ਤੋਂ 38 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਨਵੀਂਆਂ ਦਰਾਂ 1 ਮਈ ਤੋਂ ਲਾਗੂ ਹੋ ਗਈਆਂ ਹਨ।
ਪੈਟਰੋਲ ਅਤੇ ਡੀਜ਼ਲ ਇੰਨੇ ਹੋਏ ਸਸਤੇ 
ਪਾਕਿਸਤਾਨ ਨੇ ਇਹ ਫੈਸਲਾ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਕਾਰਨ ਲਿਆ ਹੈ।ਸਰਕਾਰ ਨੇ ਇਸ ਦਾ ਲਾਭ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਕੀਮਤਾਂ ਘਟਾ ਦਿੱਤੀਆਂ ਹਨ। ਡਾਨ ਦੀ ਰਿਪੋਰਟ ਅਨੁਸਾਰ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 15 ਰੁਪਏ ਅਤੇ ਡੀਜ਼ਲ ਵਿਚ 27 ਰੁਪਏ ਦੀ ਗਿਰਾਵਟ ਆਈ ਹੈ।
ਸਰਕਾਰ ਨੇ ਪੈਟਰੋਲ ਦੀ ਐਕਸ-ਡੀਪੋ ਕੀਮਤ 81.58 ਰੁਪਏ ਪ੍ਰਤੀ ਲੀਟਰ ਨਿਰਧਾਰਤ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਟੈਕਸ ਵਿਚ 5.68 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਸਰਕਾਰ ਨੇ ਸਪੀਡ ਡੀਜ਼ਲ ਦੀ ਐਕਸ-ਡੀਪੋ ਕੀਮਤ 80.10 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਇਸ ਵਿਚ 27.14 ਰੁਪਏ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਇਸ ਦੇ ਟੈਕਸ 'ਚ 6.79 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਮਿੱਟੀ ਦੇ ਤੇਲ ਦੀ ਐਕਸ ਡੀਪੋ ਕੀਮਤ 47.44 ਰੁਪਏ ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਇਸ ਵਿਚ 30.01 ਰੁਪਏ ਦੀ ਗਿਰਾਵਟ ਆਈ ਹੈ। ਮਿੱਟੀ ਦਾ ਤੇਲ ਦੇ ਟੈਕਸ ਵਿਚ 14.06 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋਇਆ ਹੈ।

sant sagar